Latest ਪੰਜਾਬ

ਇਕ ਵਾਰ ਫਿਰ ਗਰਜੇ ਨਵਜੋਤ ਸਿੱਧੂ, ਕਿਸਾਨਾਂ ਦੇ ਹੱਕ ‘ਚ ਦਿੱਤੀ ਨੇਕ ਸਲਾਹ

ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਹੱਕ ’ਚ ਨੇਕ ਸਲਾਹ ਦਿੱਤੀ ਹੈ। ਸਿੱਧੂ ਨੇ ‘ਕਿਸਾਨੀ ਬਚਾਓ, ਲੋਕਤੰਤਰ ਬਚਾਓ’ਦਾ ਨਾਅਰਾ ਦਿੰਦਿਆਂ ਆਖਿਆ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਜਿੱਤ ਹੈ ਪਰ ਉਸ ਤੋਂ ਵੀ ਵੱਡੀ ਜਿੱਤ ਰਾਜਨੀਤਿਕ ਫ਼ੈਸਲਾ ਲੈਣ ਵਾਲਿਆਂ ਅੱਗੇ ਨਵਾਂ ਵਿਕਾਸਮੁਖੀ ਏਜੰਡਾ ਰੱਖ ਕੇ ਕਿਸਾਨ ਯੂਨੀਅਨਾਂ ਦੀ ਸਮਾਜਿਕ ਲਹਿਰ ਨੂੰ ਨਿਰੰਤਰ ਵਿਕਾਸ ਵਾਲੀ ਆਰਥਿਕ ਤਾਕਤ ਵਿਚ ਬਦਲਿਆ ਜਾਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ 2022 ’ਚ ਪੰਜਾਬ ਦੀ ਮੁੜ-ਉਸਾਰੀ ਵਿਚ ਕਿਸਾਨ ਫ਼ੈਸਲਾਕੁਨ ਸਾਬਤ ਹੋ ਸਕਦੇ ਹਨ।

ਸਿੱਧੂ ਮੁਤਾਬਕ ਯੂਨੀਅਨਾਂ ਆਪਣੀ ਤਾਕਤ ਨੂੰ ਸਹਿਕਾਰੀ ਸਭਾਵਾਂ (Cooperatives) ਰਾਹੀਂ ਆਰਥਿਕ ਸ਼ਕਤੀ ਵਿਚ ਬਦਲ ਸਕਦੀਆਂ ਹਨ। ਪੰਜਾਬ ਨੂੰ ਕਿਸਾਨੀ ਕਰਜ਼ੇ ਉੱਪਰ ਸਰ ਛੋਟੂ ਰਾਮ ਵਾਲੀ ਨੀਤੀ ਲਾਗੂ ਕਰਨੀ ਚਾਹੀਦੀ ਹੈ। ਦਾਲਾਂ, ਤੇਲਾਂ, ਸਬਜੀਆਂ ਅਤੇ ਫ਼ਲਾਂ ’ਤੇ ਐੱਮ.ਐੱਸ.ਪੀ. ਦੇਣੀ ਚਾਹੀਦੀ ਹੈ, ਕਿਸਾਨਾਂ ਨੂੰ ਭੰਡਾਰਨ ਸਮਰੱਥਾ ਵਧਾਉਣ ਲਈ ਕੋਲਡ ਸਟੋਰ ਬਣਾ ਕੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਖੇਤੀ ਉਤਪਾਦਨ ਨੂੰ ਕੇਂਦਰੀ ਏਸ਼ੀਆ (Central Asia) ਵੱਲ ਨੂੰ ਖੁੱਲ੍ਹੇ ਵਪਾਰਕ ਰਸਤੇ ਰਾਹੀਂ ਨਿਰਯਾਤ ਕਰਨ ਦਾ ਪ੍ਰੋਗਰਾਮ ਦਿੱਤਾ ਜਾਣਾ ਚਾਹੀਦਾ ਹੈ।

Leave a Comment

Your email address will not be published.

You may also like

Skip to toolbar