ਕਾਂਗਰਸੀ ਲੀਡਰ ਨਵਜੋਤ ਸਿੱਧੂ ਨਾਲ ਅੱਜ ਪ੍ਰਿਅੰਕਾ ਗਾਂਧੀ ਨੇ ਮੁਲਾਕਾਤ ਕੀਤੀ। ਨਵਜੋਤ ਸਿੱਧੂ ਕੱਲ੍ਹ ਤੋਂ ਦਿੱਲੀ ਵਿੱਚ ਹਨ। ਚਰਚਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਪਰ ਇਹ ਮੀਟਿੰਗ ਨਹੀਂ ਹੋ ਸਕੀ ਸੀ। ਉਲਟਾ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਕਿ ਅਜਿਹੀ ਕੋਈ ਮੀਟਿੰਗ ਤੈਅ ਹੀ ਨਹੀਂ ਹੋਈ ਸੀ। ਇਸ ਮਗਰੋਂ ਸਿੱਧੂ ਦੀ ਹਾਲਤ ਅਜੀਬ ਬਣ ਗਈ ਸੀ।
ਇਸ ਨੂੰ ਸੰਭਾਲਦਿਆਂ ਅੱਜ ਪ੍ਰਿਅੰਕਾ ਗਾਂਧੀ ਨੇ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਮੀਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਬੀਤੇ ਦਿਨ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਪਟਿਆਲੇ ਤੋਂ ਦਿੱਲੀ ਰਾਹੁਲ ਗਾਂਧੀ ਨੂੰ ਮਿਲਣ ਆਏ ਹਨ। ਪਹਿਲਾਂ ਸਿੱਧੂ ਨੇ ਕੱਲ੍ਹ ਰਾਹੁਲ ਗਾਂਧੀ ਨਾਲ ਮਿਲਣਾ ਸੀ, ਜੋ ਨਹੀਂ ਹੋ ਸਕਿਆ। ਅੱਜ ਪ੍ਰਿਅੰਕਾ ਗਾਂਧੀ ਰਾਹੁਲ ਗਾਂਧੀ ਦੇ ਘਰ ਪਹੁੰਚੀ।
Had a long meeting with @priyankagandhi Ji ?? pic.twitter.com/Wd4FYXFrhr
— Navjot Singh Sidhu (@sherryontopp) June 30, 2021
ਦੱਸ ਦੇਈਏ ਕਿ ਪੰਜਾਬ ‘ਚ ਕਾਂਗਰਸ ਅੰਦਰਲੀ ਕਾਟੋ-ਕਲੇਸ਼ ਨੂੰ ਦੂਰ ਕਰਨ ਦੀ ਕੋਸ਼ਿਸ਼ ‘ਚ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ‘ਚ ਪਾਰਟੀ ਦੇ ਕਈ ਨੇਤਾਵਾਂ ਨਾਲ ਮੰਥਨ ਕੀਤਾ। ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨੇ 100 ਤੋਂ ਵੱਧ ਨੇਤਾਵਾਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰੇ ਵੀ ਕੀਤੇ।