ਇਸ ਵੇਲੇ ਮਾਨਸਾ ਤੋ ਵੱਡੀ ਖ਼ਬਰ ਆ ਰਹੀ ਹੈ ਜਿੱਥੇ ਸੜਕ ਹਾਦਸੇ ਵਿੱਚ 6 ਲੋਕਾ ਦੀ ਮੋਤ ਹੋ ਗਈ। ਮਾਨਸਾ ਦੇ ਜੋਗਾ ਤੋਂ ਸਾਹਮਣੇ ਆਈਆ ਨੇ ਜਿੱਥੇ ਇਕ ਕਾਰ ਨਾਲ ਬੱਸ ਦੀ ਜਬਰਦਸਤ ਟੱਕਰ ਹੁੰਦੀ ਹੈ। ਇਸ ਭਿਆਨਕ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀਆਂ ਚ 2 ਔਰਤਾ ਅਤੇ 2 ਮਾਸੂਮ ਬੱਚਿਆਂ ਸਣੇ 6 ਲੋਕ ਆਪਣੀ ਕੀਮਤੀ ਜਾਨਾਂ ਗੁਆ ਲੈਂਦੇ ਨੇ।

ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਟੱਕਰ ਸੀ ਕਿ ਕਾਰ ਦੇ ਪਰਖੱਚੇ ਤਕ ਉੱਡ ਗਏ ਬੁਰੀ ਤਰ੍ਹਾਂ ਤਬਾਹ ਹੋ ਗਈ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੇਖਿਆ ਜਾਏ ਤਾਂ ਆਏ ਦਿਨ ਲੋਕ ਸੜਕ ਹਾਦਸਿਆਂ ਚ ਆਪਣੀਆਂ ਜਾਨਾਂ ਗੁਆਉਂਦੇ ਨੇ। 2 ਮਿੰਟ ਦੀ ਕਾਹਲੀ ਉਮਰਾਂ ਦਾ ਰੋਣਾ ਦੇ ਜਾਂਦੀ ਹੈ। ਹੁਣ ਇਸ ਹਾਦਸੇ ਦਾ ਕਾਰਨ ਓਪਰਸਪੀਡ ਜਾਂ ਕੁਝ ਹੋਰ ਇਹ ਹਲੇ ਨਹੀਂ ਪਤਾ ਚੱਲ ਸਕਿਆ। ਪਰ ਲੋਕਾਂ ਨੂੰ ਹਮੇਸ਼ਾਂ ਅਪੀਲ ਰਹਿੰਦੀ ਕਿ ਸੜਕਾਂ ਤੇ ਸੰਭਲ ਕੇ ਚੱਲੋ, ਜਾਨ ਹੈ ਤਾਂ ਜਹਾਨ ਹੈ। ਦੋ ਮਿੰਟ ਲੇਟ ਹੋਣਾ ਜਿਆਦਾ ਬੇਹਤਰ ਹੈ ਕਾਹਲੀ ਤੋ। ਫਿਲਹਾਲ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਜਿਸ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਕਿ ਹਾਦਸੇ ਦਾ ਕਾਰਨ ਕੀ ਬਣਿਆ।