ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਗਰਮੀ ਕਾਰਨ ਹੀਟਵੇਵ ਦਾ ਕਹਿਰ ਜਾਰੀ ਹੈ ਅਤੇ ਲੋਕ ਗਰਮੀ ਤੋਂ ਪਰੇਸ਼ਾਨ ਹਨ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਵਿੱਚ ਸਭ ਤੋਂ ਜ਼ਿਆਦਾ ਬਠਿੰਡਾ ਵਿੱਚ ਤਾਪਮਾਨ 44 ਡਿਗਰੀ ਤੱਕ ਪਹੁੰਚ ਗਿਆ ਜੋ ਕਿ ਨੌਰਮਲ ਤੋਂ 5.6 ਡਿਗਰੀ ਜ਼ਿਆਦਾ ਸੀ। ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਗੁਰੁਗਰਾਮ ਵਿੱਚ 44.7 ਡਿਗਰੀ ਰਿਆਕਰਡ ਕੀਤਾ ਗਿਆ ਜੋ ਆਮ ਤਾਪਮਾਨ ਤੋਂ 7.3 ਡਿਗਰੀ ਜ਼ਿਆਦਾ ਸੀ। ਮੌਸਮ ਵਿਭਾਗ ਮੁਤਾਬਿਕ ਹੀਟਵੇਵ ਤੋਂ ਰਾਹਤ ਕੱਲ੍ਹ 2 ਜੁਲਾਈ ਤੋਂ ਬਾਅਦ ਮਿਲੇਗੀ।
