ਪੰਜਾਬ

ਨਵਜੋਤ ਸਿੱਧੂ ਨੇ ਬਿਜਲੀ ਸਮਝੌਤਿਆਂ ਤੇ ਟਵੀਟ ਕਰਕੇ ਕੀਤੀ ਇਹ ਮੰਗ…..

ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸਮਝੌਤਿਆਂ ਉਤੇ ਬਾਦਲਾਂ ਨੂੰ ਮੁੜ ਘੇਰਿਆ ਹੈ। ਉਨ੍ਹਾਂ ਨੇ ਅੱਜ ਮੁੜ ਪਿਛਲੀ ਅਕਾਲੀ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਨੂੰ ਪੰਜਾਬ ਦੀ ਲੁੱਟ ਕਰਾਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਤੇ ਇਨ੍ਹਾਂ ਵਿਰੁੱਧ ਕਾਨੂੰਨੀ ਵਿਕਲਪ ਸੀਮਤ ਹਨ ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ।

ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਰਾਹ “ਪੰਜਾਬ ਵਿਧਾਨ ਸਭਾ ਵਲੋਂ ਨਵਾਂ ਕਾਨੂੰਨ ਬਨਾਉਣਾ ਹੀ ਹੈ”, ਜੋ ਬਿਜਲੀ ਖਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ Iਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਬਿਜਲੀ ਖਰੀਦ ਸਮਝੌਤਿਆਂ ਉੱਤੇ ਸਫੈਦ-ਪੱਤਰ (White-Paper) ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਸਮਝੌਤਿਆਂ ਨੂੰ ਕਲਮਬੱਧ ਕਰਨ ਵਾਲੇ ਬਾਦਲਾਂ ਤੇ ਹੋਰਾਂ ਨੂੰ ਲੋਕਾਂ ਦੀ ਕਚਹਿਰੀ ‘ਚ ਜੁਆਬਦੇਹ ਬਣਾਇਆ ਜਾ ਸਕੇ … ਮੈਂ ਇਸ ਦੀ ਮੰਗ 2017 ਤੋਂ ਕਰ ਰਿਹਾ ਹਾਂ ਪਰ ਇਸ ਮਹਿਕਮੇ ਵਿੱਚ ਅਫ਼ਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ਲਗਾ ਰੱਖਿਆ ਹੈ।

Leave a Comment

Your email address will not be published.

You may also like

Skip to toolbar