ਬੰਗਾਲ ਵਿਧਾਨ ਸਭਾ ਚੋਣਾਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੁਣ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਪੁੱਤਰ ਅਤੇ ਸਾਬਕਾ ਕਾਂਗਰਸ ਸੰਸਦ ਮੈਂਬਰ ਅਭਿਜੀਤ ਮੁਖਰਜੀ ਅੱਜ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਪਾਰਟੀ ਸੂਤਰਾਂ ਮੁਤਾਬਕ ਉਨ੍ਹਾਂ ਨੇ ਸ਼ਾਮ ਚਾਰ ਵਜੇ ਅਭਿਜੀਤ ਮੁਖਰਜੀ ਕੋਲਕਾਤਾ ਸਥਿਤ ਤ੍ਰਿਣਮੂਲ ਭਵਨ ਵਿਚ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਲੋਕ ਸਭਾ ਵਿਚ ਤ੍ਰਿਣਮੂਲ ਸੰਸਦੀ ਦਲ ਦੇ ਨੇਤਾ ਸੁਦੀਪ ਬੰਦੋਪਾਅਧਿਆਏ ਅਤੇ ਸੀਨੀਅਰ ਮੰਤਰੀ ਪਾਰਥ ਚਟਰਜੀ ਹਾਜ਼ਰ ਰਹੇ।
ਕਾਂਗਰਸ ਨੂੰ ਵੱਡਾ ਝਟਕਾ ! ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੇਟਾ ਅਭਿਜੀਤ TMC ’ਚ ਸ਼ਾਮਲ
