ਕਿਸਾਨ ਅੰਦੋਲਨ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਭਾਰਤ ਸਰਕਾਰ ਇਸ ਮਾਮਲੇ ’ਚ ਕੁਝ ਵੀ ਨਹੀਂ ਕਰ ਰਹੀ। ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਪੰਜਾਬ ਦੀਆਂ ਵੀ ਉੱਘੀਆਂ ਹਸਤੀਆਂ ਕਿਸਾਨਾਂ ਦੀ ਬਿਹਤਰੀ ਲਈ ਲਗਤਾਰ ਡਟੀਆਂ ਹੋਈਆਂ ਹਨ। ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਕਈ ਗੀਤ ਗਾਏ ਹਨ। ਕਿਸਾਨਾਂ ਨੇ ਹਾਲੇ ਤੱਕ ਦੋ ਗੀਤਾਂ ਨੂੰ ਵਧੇਰੇ ਪਸੰਦ ਕੀਤਾ ਹੈ; ਜੋ ‘ਕਿਸਾਨ ਐਂਥਮ’ ਅਤੇ ‘ਕਿਸਾਨ ਐਂਥਮ 2’ ਦੇ ਨਾਂ ਨਾਲ ਜਾਰੀ ਹੋਏ ਸਨ। ਕਿਸਾਨ ਐਂਥਮ 1, ਕਿਸਾਨ ਐਂਥਮ 2 ਵਾਂਗ ਕਿਸਾਨ ਐਂਥਮ 3 ਵੀ ਇੱਕ ਵੱਖਰਾ ਗੀਤ ਹੈ; ਜੋ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ।
ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਅੰਦੋਲਨ ’ਚ ਪੂਰੀ ਤਰ੍ਹਾਂ ਇੱਕਜੁਟ ਹਨ। ਸ਼ਿਰੀ ਬਰਾੜ ਨੇ ਇਹ ਦੋਵੇਂ ‘ਕਿਸਾਨ ਐਂਥਮ’ ਲਿਖੇ ਸਨ ਤੇ ਗਾਏ ਵੀ ਉਨ੍ਹਾਂ ਆਪ ਹੀ ਸਨ। ਹੁਣ ਉਨ੍ਹਾਂ ਦੱਸਿਆ ਹੈ ਕਿ ‘ਕਿਸਾਨ ਐਂਥਮ 3’ ਦੇ ਰਿਲੀਜ਼ ਬਾਰੇ ਦੱਸਿਆ ਹੈ।
ਸ਼ਿਰੀ ਬਰਾੜ ਤੇ ਜੱਸ ਬਾਜਵਾ ਦੇ ਪਿਛਲੇ ਟ੍ਰੈਕ ‘ਪੰਜਾਬ ਲਾਪਤਾ’ ਦੇ ਅਖੀਰ ਵਿੱਚ ਕਿਸਾਨ ਐਂਥਮ 3 ਬਾਰੇ ਦੱਸਿਆ ਗਿਆ ਸੀ। ‘ਕਿਸਾਨ ਐਂਥਮ’ ‘ਯੂਟਿਊਬ’ ਉੱਤੇ ਜਾਰੀ ਕੀਤਾ ਗਿਆ ਹੈ ਤੇ ਇਸ ਨੂੰ ਪਹਿਲੇ 5 ਘੰਟਿਆਂ ਅੰਦਰ ਹੀ 2 ਲੱਖ ਲੋਕਾਂ ਨੇ ਵੇਖ ਲਿਆ ਸੀ।ਪਿਛਲੇ ਦੋ ਕਿਸਾਨ ਐਂਥਮ ਮਨਕੀਰਤ ਔਲਖ, ਨਿਸ਼ਾਨ ਭੁੱਲਰ, ਜੱਸ ਬਾਜਵਾ, ਜੌਰਡਨ ਸੰਧੂ, ਫ਼ਾਜ਼ਿਲਪੁਰੀਆ, ਦਿਲਪ੍ਰੀਤ ਢਿਲੋਂ, ਡੀਜੇ ਫ਼ਲੋਅ, ਸ਼ਿਰੀ ਬਰਾੜ, ਅਫ਼ਸਾਨਾ ਖ਼ਾਨ ਤੇ ਬੌਬੀ ਸੰਧੂ ਨੇ ਗਾਏ ਸਨ।