Latest ਪੰਜਾਬ

ਨਹੀਂ ਰਹੇ ਪੰਜਾਬ ਦੇ ਸਾਬਕਾ DGP ਮੁਹੰਮਦ ਇਜ਼ਹਾਰ ਆਲਮ

ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲ੍ਹਾਂ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਸਾਹਿਬ ਦਾ ਇੰਤਕਾਲ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਹੰਮਦ ਇਜ਼ਹਾਰ ਆਲਮ ਨੇ 73 ਸਾਲਾਂ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਸਨ। ਉਨ੍ਹਾਂ ਦੀ ਪਤਨੀ ਬੀਬੀ ਫ਼ਰਜ਼ਾਨਾ ਆਲਮ ਸਾਹਿਬਾ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਸੰਸਦੀ ਸਕੱਤਰ ਰਹਿ ਚੁੱਕੀ ਹੈ।ਸਾਬਕਾ ਡੀਜੀਪੀ ਨੇ ਪੰਜਾਬ ਵਿੱਚ ਅੱਤਵਾਦ ਖਤਮ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਉਹ ਇਮਾਰਤ-ਏ-ਸ਼ਰੀਫ ਦੇ ਚੇਅਰਮੈਨ ਵੀ ਸਨ। ਅੱਜ ਉਨ੍ਹਾਂ ਦੇ ਇੰਤਕਾਲ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ।

ਇਜ਼ਹਾਰ ਆਲਮ ਸਾਹਿਬ ਦੇ ਬੇਟੇ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਤਦਫੀਨ 7 ਜੁਲਾਈ 2021 ਨੂੰ ਸਰਹਿੰਦ ਸ਼ਰੀਫ ਵਿੱਚ ਕੀਤੀ ਜਾਵੇਗੀ। ਇਜ਼ਹਾਰ ਆਲਮ ਸਾਹਿਬ ਬਿਹਾਰ ਦੇ ਰਹਿਣ ਵਾਲੇ ਸਨ। ਉਨ੍ਹਾਂ ਸ਼ੁਰੂਆਤੀ ਤਾਲੀਮ ਬਿਹਾਰ ਦੇ ਇੱਕ ਮਦਰੱਸ ਤੋਂ ਹਾਸਲ ਕੀਤੀ ਸੀ।

Leave a Comment

Your email address will not be published.

You may also like

Skip to toolbar