ਖੇਤੀਬਾੜੀ ਦੇਸ਼ ਪੰਜਾਬ

ਪੰਜਾਬ ‘ਚ ਅਡਾਨੀ ਗਰੁੱਪ ਬੰਦ ਕਰਨ ਜਾ ਰਿਹਾ ਇਹ ਪ੍ਰੋਜੈਕਟ, ਸੈਂਕੜੇ ਲੋਕਾਂ ਦੀ ਨੌਕਰੀ ਨੂੰ ਖ਼ਤਰਾ

ਪੰਜਾਬ ਵਿੱਚ ਕਿਸਾਨ ਅੰਦਲੋਨ ਕਰਕੇ ਅਡਾਨੀ ਗਰੁੱਪ ਨੇ ਵੱਡਾ ਫੈਸਲਾ ਲਿਆ ਹੈ। ਕਿਸਾਨਾਂ ਵੱਲੋਂ ਅੱਠ ਮਹੀਨਿਆਂ ਤੋਂ ਚੱਲ ਰਹੇ ਧਰਨੇ ਪ੍ਰਦਰਸ਼ਨ ਕਾਰਨ ਅਡਾਨੀ ਗਰੁੱਪ ਨੇ ਯੂ-ਟਰਨ ਲੈਂਦਿਆਂ ਪੰਜਾਬ ਦੇ ਕਿਲਾ ਰਾਏਪੁਰ ਵਿਖੇ ਆਪਣੇ ਆਈਸੀਡੀ (ICD ਇਨਲੈਂਡ ਕੰਟੇਨਰ ਡੀਪੂ) ਦਾ ਸੰਚਾਲਨ ਬੰਦ ਕਰਨ ਦਾ ਫੈਸਲਾ ਲੈ ਲਿਆ।

ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਉਦਯੋਗ ਨੇ ਆਪਣੇ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਕਿਹਾ ਹੈ ਕਿ ਉਹ ਆਪਣਾ ਕਾਰੋਬਾਰ ਬੰਦ ਕਰ ਰਹੇ ਹਨ। ਅਡਾਨੀ ਸਮੂਹ ਨੇ ਕਿਲਾ ਰਾਏਪੁਰ ਵਿਖੇ ਆਪਣਾ ਆਈਸੀਡੀ ਲੌਜਿਸਟਿਕ ਪਾਰਕ ਬੰਦ ਕਰਨ ਦਾ ਫੈਸਲਾ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ। ਉਸ ਹਲਫ਼ੀਆ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਪਿਛਲੇ ਸੱਤ ਮਹੀਨਿਆਂ ਵਿੱਚ ਰਾਜ ਸਰਕਾਰ ਤੇ ਅਦਾਲਤ ਦੋਵਾਂ ਤੋਂ ਕੋਈ ਰਾਹਤ ਨਹੀਂ ਮਿਲੀ ਜਿਸ ਕਾਰਨ ਉਹ ਹੁਣ ਹੋਰ ਨੁਕਸਾਨ ਝੱਲਣ ਦੀ ਸਥਿਤੀ ਵਿੱਚ ਨਹੀਂ।

ਜ਼ਿਕਰਯੋਗ ਹੈ ਕਿ ਅਡਾਨੀ ਸਮੂਹ ਨੇ ਲੁਧਿਆਣਾ ਤੇ ਪੰਜਾਬ ਦੇ ਹੋਰਨਾਂ ਥਾਵਾਂ ‘ਤੇ ਸਥਿਤ ਉਦਯੋਗਾਂ ਲਈ ਰੇਲ ਅਤੇ ਸੜਕ ਰਾਹੀਂ ਮਾਲ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ 2017 ਵਿੱਚ ਕਿਲਾ ਰਾਏਪੁਰ ਵਿੱਚ ਆਪਣੀ ਆਈਸੀਡੀ ਸ਼ੁਰੂ ਕੀਤਾ ਸੀ। ਇਸ ਲੌਜਿਸਟਿਕ ਪਾਰਕ ਦਾ ਕੰਮ ਅਡਾਨੀ ਸਮੂਹ ਨੂੰ ਸਰਕਾਰ ਦੁਆਰਾ ਚਲਾਈ ਗਈ ਇੱਕ ਖੁੱਲ੍ਹੀ ਤੇ ਪ੍ਰਤੀਯੋਗੀ ਬੋਲੀ ਤੋਂ ਬਾਅਦ ਅਲਾਟ ਕੀਤਾ ਗਿਆ ਸੀ ਪਰ ਜਨਵਰੀ 2021 ਤੋਂ, ਇੱਥੇ ਕੰਮ ਰੁਕ ਗਿਆ ਹੈ। ਜਨਵਰੀ ਦੇ ਮਹੀਨੇ ਵਿੱਚ, ਕਿਸਾਨਾਂ ਨੇ ਇਸ ਲੌਜਿਸਟਿਕ ਪਾਰਕ ਦੇ ਬਾਹਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਟਰੈਕਟਰ-ਟਰਾਲੀਆਂ ਲਗਾ ਕੇ ਕਰਮਚਾਰੀਆਂ ਤੇ ਸਾਮਾਨ ਦੀ ਆਵਾਜਾਈ ਉੱਤੇ ਪਾਬੰਦੀ ਲਗਾ ਦਿੱਤੀ ਸੀ।

ਦਸ ਦੇਈਏ ਕਿ ਇਸ ਲੌਜਿਸਟਿਕ ਪਾਰਕ ਦੇ ਬੰਦ ਹੋਣ ਕਾਰਨ, 400 ਵਿਅਕਤੀ/ਪਰਿਵਾਰ ਸਿੱਧੇ ਤੇ ਅਸਿੱਧੇ ਰੂਪ ਵਿੱਚ ਆਪਣੀਆਂ ਨੌਕਰੀਆਂ ਗੁਆ ਦੇਣਗੇ।

Leave a Comment

Your email address will not be published.

You may also like

Skip to toolbar