class="bp-nouveau post-template-default single single-post postid-7310 single-format-standard admin-bar no-customize-support wpb-js-composer js-comp-ver-5.7 vc_responsive no-js">
Latest

PM ਮੋਦੀ ਕੈਬਨਿਟ ਵੱਲੋਂ ਨਿੱਜੀਕਰਨ ਲਈ ਬਿੱਲ ਨੂੰ ਹਰੀ ਝੰਡੀ

ਪਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ‘The Banking Laws (amendment), Bill 2021’ ਨੂੰ ਸੰਸਦ ਵਿੱਚ ਪੇਸ਼ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਲਦ ਹੀ ਦੇਸ਼ ਦੇ ਦੋ ਸਰਕਾਰੀ ਬੈਂਕ ਪ੍ਰਾਈਵੇਟ ਹੋ ਜਾਣਗੇ। ਖ਼ਬਰਾਂ ਦੀ ਮੰਨੀਏ ਤਾਂ ਨਿੱਜੀਕਰਨ ਵਿੱਚ ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.) ਅਤੇ ਸੈਂਟਰਲ ਬੈਂਕ ਆਫ ਇੰਡੀਆ ਦੇ ਨਾਮ ਸ਼ਾਮਲ ਹੋ ਸਕਦੇ ਹਨ।

ਉੱਥੇ ਹੀ, ਨਿੱਜੀਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਮਿਲਣ ਪਿੱਛੋਂ ਇਨ੍ਹਾਂ ਦੋਹਾਂ ਬੈਂਕਾਂ ਦੇ ਸ਼ੇਅਰਾਂ ਵਿੱਚ 15 ਤੋਂ 20 ਫ਼ੀਸਦੀ ਤੱਕ ਦੀ ਤੇਜ਼ੀ ਦੇਖਣ ਨੂੰ ਮਿਲੀ। ਸਰਕਾਰ ਦੇ ਫ਼ੈਸਲੇ ਤੋਂ ਨਿਵੇਸ਼ਕ ਖ਼ੁਸ਼ ਨਜ਼ਰ ਆ ਰਹੇ ਹਨ।

ਕੇਂਦਰੀ ਬਜਟ ਵਿੱਚ ਬੈਂਕਾਂ ਦੇ ਨਿੱਜੀਕਰਨ ਦੇ ਐਲਾਨ ਦੀ ਯੋਜਨਾ ਸਰਕਾਰ ਦੇ ਮਾਲੀ ਵਰ੍ਹੇ 2021-22 ਲਈ ਸਰਕਾਰ ਦੇ ਵਿਆਪਕ ਵਿਨਿਵੇਸ਼ ਟੀਚਿਆਂ ਦੇ ਹਿੱਸੇ ਵਜੋਂ ਹੈ। ਇਸ ਵਿੱਚ ਕਈ ਹੋਰ ਗੈਰ-ਵਿੱਤੀ ਸਰਕਾਰੀ-ਮਾਲਕੀਅਤ ਇਕਾਈਆਂ ਦਾ ਨਿੱਜੀਕਰਨ ਅਤੇ ਪੂਰੀ ਮਲਕੀਅਤ ਵਾਲੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਲਿਸਟ ਵੀ ਸ਼ਾਮਲ ਹੈ।

Leave a Comment

Your email address will not be published.

You may also like

Skip to toolbar