ਕੋਰੋਨਾ ਦੀ ਨਵੇਂ ਵੇਰੀਏਂਟ ਦੇ ਵਧਦੇ ਖਤਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਲਈ ਕਿਹਾ। PM ਮੋਦੀ ਨੇ ਇੰਟਰਨੈਸ਼ਨਲ ਯਾਤਰਾ ਵਿੱਚ ਛੋਟ ‘ਤੇ ਮੁੜ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਥੇ ਜ਼ਿਆਦਾ ਕੇਸ ਹੋਣ ਉਥੇ ਸਖਤ ਨਿਗਰਾਨੀ ਰੱਖੀ ਜਾਵੇ। ਕੋਰੋਨਾ ਤੋਂ ਬਚਾਅ ਲਈ ਅਹਿਤਿਆਤ ਜ਼ਰੂਰੀ ਹੈ, ਲੋਕਾਂ ਨੂੰ ਆਪਸ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ। ਮਾਸਕ ਪਹਿਨ ਕੇ ਰੱਖੋ।
ਦਸ ਦੇਈਏ ਕਿ ਦੱਖਣੀ ਅਫੀਰਕਾ ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਓਮਿਕਰੋਨ ਦਾ ਪਤਾ ਚੱਲਣ ਕਾਰਨ ਪੂਰੀ ਦੁਨੀਆਂ ਚ ਖੌਫ ਦਾ ਮਾਹੌਲ ਬਣ ਗਿਆ। ਇਸ ਦੇ ਮੱਦੇਨਜਰ ਪ੍ਰਧਾਨ ਮੰਤਰੀ ਨੇ ਅਹਿਮ ਮੀਟਿੰਗ ਸੱਦੀ।
ਗੌਰਤਲਬ ਹੈ ਕਿ ਡਬਲਿਊ ਐਚ ਓ ਵਲੋਂ ਇਸ ਵੈਂਰੀਏਟ ਨੂੰ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਸਖਤੀ ਵਰਤੀ ਗਈ ਹੈ ਅਤੇ ਕਈ ਜਗ੍ਹਾਵਾਂ ਤੇ ਹਵਾਈ ਉਡਾਨਾਂ ਮੁੜ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ।