ਸੋਨੀਆ ਮਾਨ ਨੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਖੂਬ ਸਾਥ ਦਿੱਤਾ ਇਸ ਸਾਰੇ ਸੰਘਰਸ਼ ਦੌਰਾਨ ਉਹ ਕਿਸਾਨਾਂ ਦੀ ਹਰ ਮੁਮਕਿਨ ਮਦਦ ਲਈ ਹਮੇਸ਼ਾ ਅੱਗੇ ਰਹੀ। ਇਸ ਸਭ ਦੇ ਦੌਰਾਨ ਹਾਲ ਹੀ ‘ਚ ਖ਼ਰਬਾਂ ਆਉਣੀਆਂ ਸ਼ੁਰੂ ਹੋਇਆਂ ਕਿ ਜਲਦ ਹੀ ਸੋਨੀਆ ਮਾਨ ਪੰਜਾਬ ਦੀ ਸਿਆਸਤ ‘ਚ ਹੱਥ ਅਜ਼ਮਾਉਂਦੀ ਨਜ਼ਰ ਆਵੇਗੀ ਅਤੇ ਖ਼ਬਰਾਂ ਆਈਆਂ ਕਿ ਉਹ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਸਕਦੀ ਹੈ ਜਿਸ ਤੋਂ ਬਾਅਦ ਹੁਣ ਇਨ੍ਹਾਂ ਖ਼ਬਰਾਂ ‘ਤੇ ਸੋਨੀਆ ਨੇ ਆਪਣੀ ਚੁੱਪੀ ਤੋੜੀ ਹੈ। ਇਹ ਵੀ ਅਫਵਾਹ ਸੀ ਕਿ ਮਸ਼ਹੂਰ ਅਭਿਨੇਤਰੀ 12 ਨਵੰਬਰ ਨੂੰ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਜਾਵੇਗੀ। ਪਰ ਸੋਨੀਆ ਪੱਖੋਂ ਕੋਈ ਅਧਿਕਾਰਤ ਐਲਾਨ ਨਹੀਂ ਆਇਆ ਸੀ। ਦਿਨ ਬੀਤ ਗਏ ਅਤੇ ਸੋਨੀਆ ਨੇ ਹੁਣ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜ ਰਹੀ।
ਸੋਨੀਆ ਮਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਅਫ਼ਵਾਹ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਦੇ ਕਿਸੇ ਵੀ ਸਿਆਸੀ ਗਰੁੱਪ ‘ਚ ਸ਼ਾਮਲ ਹੋਣ ਦੀ ਝੂਠੀ ਖ਼ਬਰਾਂ ਨਾ ਫੈਲਾਓ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਿਆ ਹੈ।
ਪਿਛਲੀਆਂ ਰਿਪੋਰਟਾਂ ਮੁਤਾਬਕ, ਸੋਨੀਆ 12 ਨਵੰਬਰ ਨੂੰ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਣ ਵਾਲੀ ਸੀ ਅਤੇ ਉਹ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਉਸੇ ਪਾਰਟੀ ਦੇ ਉਮੀਦਵਾਰ ਵਜੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਹਿੱਸਾ ਹੋਣ ਦੀਆਂ ਖ਼ਬਰਾਂ ਸੀ।