class="bp-nouveau post-template-default single single-post postid-7426 single-format-standard admin-bar no-customize-support wpb-js-composer js-comp-ver-5.7 vc_responsive no-js">
ਮਨੋਰੰਜਨ

Sharry Maan ਨੂੰ ਪਾਕਿਸਤਾਨੀ ਕੁੜੀ ਨਾਲ ਹੋਇਆ ਪਿਆਰ! ਖੁੱਲ੍ਹੇਆਮ ਕੀਤਾ ਇਜ਼ਹਾਰ

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਪਾਕਿਸਤਾਨੀ ਲੜਕੀ ਦੇ ਨਾਲ ਪਿਆਰ ਹੋ ਗਿਆ ਹੈ। ਉਸ ਨਾਲ ਸ਼ੈਰੀ ਮਾਨ ਨੇ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਹੈ। ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਇਸ਼ਕ ਬਾਰੇ ਖੁਦ ਸਭ ਨੂੰ ਜਾਣਕਾਰੀ ਦਿੱਤੀ ਤੇ ਪਰੀਜ਼ਾਦ ਮਾਨ ਦੇ ਨਾਲ ਤਸਵੀਰ ਸ਼ੇਅਰ ਵੀ ਕੀਤੀ।

ਸ਼ੈਰੀ ਮਾਨ ਨੇ ਪਾਕਿਸਤਾਨੀ ਲੜਕੀ ਪਰੀਜ਼ਾਦ ਨੂੰ ਆਪਣਾ ਦਿਲ ਦੇ ਦਿੱਤਾ ਹੈ ਜਿਸ ਲਈ ਸ਼ੈਰੀ ਮਾਨ ਨੇ ਕਈ ਆਦਤਾਂ ਨੂੰ ਵੀ ਛੱਡ ਦਿੱਤਾ ਹੈ। ਗਾਇਕ ਨੇ ਪਰੀਜ਼ਾਦ ਨਾਲ ਤਸਵੀਰ ਸ਼ੇਅਰ ਕਰ ਲਿਖਿਆ,” ਤੇਰੀਆਂ ਅੱਖਾਂ ਕਾਰਨ ਹੈ ਜਿਸ ਕਰਕੇ ਮੈਂ ਸ਼ਰਾਬ ਛੱਡ ਦਿੱਤੀ ਹੈ। ਪਰੀਜ਼ਾਦ ਮਾਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਹਮੇਸ਼ਾ ਤੇਰਾ ਹੀ ਰਹਾਂਗਾ।”

ਪਰ ਕੀ ਸ਼ੈਰੀ ਮਾਨ ਨੇ ਪਰੀਜ਼ਾਦ ਨਾਲ ਵਿਆਹ ਕਰਵਾ ਲਿਆ ਹੈ ਜਾਂ ਅਜੇ ਇਸ਼ਕ ਦੀ ਸਿਰਫ ਸ਼ੁਰੂਆਤ ਹੀ ਹੈ। ਕਿਉਂਕਿ ਪਰੀਜ਼ਾਦ ਦੀ ਇੰਸਟਾਗ੍ਰਾਮ ID ਦੇ ਨਾਂ ਨਾਲ ਮਾਨ ਲਿਖਿਆ ਹੈ, ਜੋ ਸ਼ੈਰੀ ਮਾਨ ਦੀ ਕਾਸਟ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ।

Leave a Comment

Your email address will not be published.

You may also like

Skip to toolbar