ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਵੀ ਲਿਆਵੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਸੈਸ਼ਨ ਸ਼ਾਂਤੀਪੂਰਵਕ ਚੱਲੇ ਅਤੇ ਇਸ ਦੇ ਬਿੱਲ ਪਾਸ ਕੀਤੇ ਜਾਣ। ਇਸ ਦੇ ਨਾਲ ਹੀ ਵਿਰੋਧੀ ਧਿਰ ਲਈ ਇਹ ਮੌਕਾ ਦੇਸ਼ ਦੇ ਸਾਹਮਣੇ ਸਰਕਾਰ ਨੂੰ ਘੇਰਨ ਦਾ ਹੈ। ਇਸ ਲਈ ਹੰਗਾਮਾ ਹੋਣਾ ਲਾਜ਼ਮੀ ਹੈ। ਸਵਾਲ ਇਹ ਹੈ ਕਿ ਇਸ ਵਾਰ ਕਿਸ ਦੀ ਰਣਨੀਤੀ ਕੰਮ ਕਰੇਗੀ?
ਸੰਸਦ ਦੇ ਸੈਸ਼ਨ ਦੌਰਾਨ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪੇਸ਼ ਕੀਤਾ ਜਾਣਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਸ ਬਿੱਲ ਨੂੰ ਸੰਸਦ ‘ਚ ਰੱਖਣਗੇ। ਇਹ ਬਿੱਲ ਅੱਜ ਪ੍ਰਸ਼ਨ ਕਾਲ ਤੋਂ ਬਾਅਦ ਰੱਖਿਆ ਜਾ ਸਕਦਾ ਹੈ। ਇਸ ਮੁੱਦੇ ‘ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਹੋ ਸਕਦਾ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੀ ਵੀ ਇਸ ਬਿੱਲ ‘ਤੇ ਨਜ਼ਰ ਹੈ ਕਿਉਂਕਿ ਇਸ ਤੋਂ ਬਾਅਦ ਉਹ ਆਪਣਾ ਅਗਲਾ ਸਟੈਂਡ ਤੈਅ ਕਰਨਗੇ।