ਨਿਊਜ਼ੀਲੈਂਡ ਦੀ ਸੰਸਦ ਮੈਂਬਰ Julie Anne Genter ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਅੱਜ ਸਵੇਰੇ ਲੇਬਰ ਪੇਨ ਸ਼ੁਰੂ ਹੋਣ ’ਤੇ ਉਹ ਆਪ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ ਤੇ ਘੰਟੇ ਬਾਅਦ ਉਸ ਨੇ ਬੱਚੀ ਨੂੰ ਜਨਮ ਦਿੱਤਾ। ਸੋਸ਼ਲ ਮੀਡੀਆ ਉੱਪਰ ਲੋਕ ਸੰਸਦ ਮੈਂਬਰ ਜੂਲੀ ਦੀ ਪ੍ਰਸੰਸਾ ਕਰ ਰਹੇ ਹਨ। ਜੂਲੀ ਨੇ ਕੁਝ ਘੰਟਿਆਂ ਬਾਅਦ ਆਪਣੇ ਫੇਸਬੁੱਕ ਪੇਜ ‘ਤੇ ਬੱਚੀ ਨਾਲ ਫੋਟੋ ਪੋਸਟ ਕੀਤੀ। ਉਸ ਨੇ ਕਿਹਾ ਅੱਜ ਤੜਕੇ ਘਰ ਨਵਾਂ ਮਹਿਮਾਨ ਆਇਆ ਹੈ। ਸਾਰਿਆਂ ਨੇ ਉਸ ਦਾ ਸਵਾਗਤ ਕੀਤਾ। ਮੈਂ ਸੱਚਮੁੱਚ ਜੰਮਣ ਪੀੜਾਂ ਵਿੱਚ ਸਾਈਕਲ ਚਲਾ ਕੇ ਹਸਪਤਾਲ ਜਾਣ ਦੀ ਪਹਿਲਾਂ ਕੋਈ ਯੋਜਨਾ ਨਹੀਂ ਸੀ ਬਣਾਈ ਪਰ ਇਹ ਕਿਵੇਂ ਹੋਇਆ ਰੱਬ ਹੀ ਜਾਣਦਾ ਹੈ।’
ਗੇਂਟਰ ਦੀ ਇਸ ਪੋਸਟ ਦੀ ਨੇਟੀਜ਼ਨਸ ਵੱਲੋਂ ਕਾਫੀ ਤਾਰੀਫ ਕੀਤੀ ਗਈ। ਲੋਕਾਂ ਨੇ ਕਾਮਨਾ ਕੀਤੀ। ਦੂਜੇ ਉਪਭੋਗਤਾਵਾਂ ਨੇ ਕਿਹਾ, ਲੇਬਰ ਦੌਰਾਨ ਸਾਈਕਲ ਚਲਾਉਣਾ ਜ਼ਿਆਦਾ ਫਾਇਦੇਮੰਦ ਸਾਬਤ ਹੋਇਆ। ਇਹ ਪਹਿਲੀ ਵਾਰ ਨਹੀਂ ਜਦੋਂ ਗੇਂਟਰ ਸਾਈਕਲ ‘ਤੇ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਪਹੁੰਚਿਆ ਹੋਵੇ। ਤਿੰਨ ਸਾਲ ਪਹਿਲਾਂ ਵੀ ਉਹ ਸਾਈਕਲ ‘ਤੇ ਆਕਲੈਂਡ ਹਸਪਤਾਲ ਪਹੁੰਚੀ ਸੀ ਤੇ ਬੱਚੇ ਨੂੰ ਜਨਮ ਦਿੱਤਾ ਸੀ।