ਪੰਜਾਬ

Akali Dal ਨੇ ਐਲਾਨੇ ਦੋ ਹੋਰ ਉਮੀਦਵਾਰ, ਬੀਬੀ ਜਗੀਰ ਕੌਰ ਦਾ ਨਾਮ ਸ਼ਾਮਲ

 ਸ਼੍ਰੋਮਣੀ ਅਕਾਲੀ ਦਲ ਨੇ ਦੋ ਹੋਰ ਉਮੀਦਵਾਰ ਐਲਾਨ ਦਿੱਤੇ ਹਨ। ਬਿਕਰਮ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਭੁੱਲਥ ਹਲਕੇ ਤੋਂ ਲੜਨਗੇ। ਇਸ ਦੇ ਨਾਲ ਹੀ ਅਕਾਲੀ ਦਲ ਨੇ ਹੁਣ ਤੱਕ 89 ਉਮੀਦਵਾਰ ਐਲਾਨ ਦਿੱਤੇ ਹਨ। 

ਦਸ ਦੇਈਏ ਕਿ ਬੀਤੇ ਦਿਨ ਅਕਾਲੀ ਦਲ ਨੇ ਚਾਰ ਉਮੀਦਵਾਰ ਐਲਾਨੇ ਸੀ। ਮਲੇਰਕੋਟਲਾ ਤੋਂ ਨੁਸਰਤ ਅਲੀ ਖਾਨ, ਫਿਰੋਜ਼ਪੁਰ ਤੋਂ ਰੋਹਿਤ ਵੋਹਰਾ, ਕਾਦੀਆਂ ਤੋਂ ਗੁਰਇਕਬਾਲ ਐਸ ਮਾਹਲ ਤੇ ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਤੋਂ ਰਾਜਨਬੀਰ ਸਿੰਘ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਬਹੁਜਨ ਸਮਾਜਵਾਦੀ ਪਾਰਟੀ ਨਾਲ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਸਮਝੌਤੇ ਤਹਿਤ 97 ਸੀਟਾਂ ‘ਤੇ ਚੋਣ ਲੜਨੀ ਹੈ ਤੇ ਬਾਕੀ 20 ਸੀਟਾਂ ਉੱਪਰ ਬਸਪਾ ਦੇ ਉਮੀਦਵਾਰ ਚੋਣ ਲੜਨਗੇ। ਬਸਪਾ ਨੇ ਵੀ ਆਪਣੇ ਕਈ ਉਮੀਦਵਾਰ ਐਲਾਨ ਦਿੱਤੇ ਹਨ।

Leave a Comment

Your email address will not be published.

You may also like

Skip to toolbar