ਕੋਰੋਨਾ ਦੇ ਨਵੇਂ ਵੇਰੀਐਂਟ ਓਮਾਈਕ੍ਰੋਨ ਕਾਰਨ ਦੁਨੀਆ ਦੇ ਕਈ ਦੇਸ਼ ਅਲਰਟ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਭਾਰਤ ਓਮਿਕਰੋਨ ਦੇ ਮਾਮਲਿਆਂ ਅਤੇ ਇਸ ਦੇ ਖ਼ਤਰੇ ਨੂੰ ਦੇਖਦੇ ਹੋਏ ਕਈ ਅਹਿਮ ਫੈਸਲੇ ਵੀ ਲੈ ਰਿਹਾ ਹੈ। ਦੱਸ ਦੇਈਏ ਕਿ ਭਾਰਤ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ DGCA ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀਆਂ ਨੂੰ 14 ਦਿਨਾਂ ਤੱਕ ਆਪਣਾ ਸੈਲਫ-ਡਿਕਲਾਰੇਸ਼ਨ ਦੇਣਾ ਹੋਵੇਗਾ।
1- ਯਾਤਰੀਆਂ ਨੂੰ ਏਅਰ ਸੁਵਿਧਾ ਪੋਰਟਲ ‘ਤੇ 14 ਦਿਨਾਂ ਦਾ ਆਪਣਾ ਸੈਲਫ-ਡਿਕਲਾਰੇਸ਼ਨ ਦੇਣਾ ਹੋਵੇਗਾ। ਯਾਨੀ ਕਿ ਯਾਤਰੀ ਕਿੱਥੇ-ਕਿੱਥੇ ਯਾਤਰਾ ਕਰਕੇ ਭਾਰਤ ਆ ਰਿਹਾ ਹੈ।
2- ਕਾਨਟ੍ਰੇਕਟ ਟਰੇਸਿੰਗ ਲਈ ਯਾਤਰੀ ਨੂੰ ਪੂਰੀ ਜਾਣਕਾਰੀ ਦੇਣੀ ਹੋਵੇਗੀ।
3- ਹਵਾਈ ਅੱਡੇ ‘ਤੇ RTPCR ਦੀ ਵੱਖਰੀ ਸਹੂਲਤ ਹੋਣੀ ਚਾਹੀਦੀ ਹੈ ਜਿੱਥੇ ਯਾਤਰੀਆਂ ਦੀ ਜਾਂਚ ਕੀਤੀ ਜਾ ਸਕੇ।
4- ਖਾਸ ਧਿਆਨ ਰੱਖਣਾ ਹੋਵੇਗਾ ਕਿ ਕੋਵਿਡ ਪ੍ਰੋਟੋਕੋਲ ਦਾ ਸਹੀ ਢੰਗ ਨਾਲ ਪਾਲਣ ਕੀਤਾ ਜਾਵੇ।
ਦੱਸ ਦੇਈਏ ਕਿ ਦੱਖਣੀ ਅਫਰੀਕਾ ਵਿੱਚ ਮਿਲੇ ਕੋਰੋਨਾ ਦੇ ਇੱਕ ਨਵੇਂ ਵੇਰੀਐਂਟ ਓਮੀਕਰੋਨ ਨੇ ਦੁਨੀਆ ਭਰ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਸਾਰੇ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਨੇ ਕੋਵਿਡ -19 ਦੇ ਰੂਪਾਂ ਕਾਰਨ ਸੋਮਵਾਰ ਤੋਂ ਦੱਖਣੀ ਅਫਰੀਕਾ ਅਤੇ ਸੱਤ ਹੋਰ ਅਫਰੀਕੀ ਦੇਸ਼ਾਂ ਦੇ ਗੈਰ-ਅਮਰੀਕੀ ਨਾਗਰਿਕਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ।