ਬਾਲੀਵੁੱਡ ਐਕਟਰਸ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਤੋਂ ਬਾਅਦ ਐਕਟਰਸ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਕੰਗਨਾ ਰਣੌਤ ਨੇ ਇਹ ਜਾਣਕਾਰੀ ਤੇ ਐਫਆਈਆਰ ਦੀ ਕਾਪੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ ਹੈ।
ਇੰਸਟਾਗ੍ਰਾਮ ‘ਤੇ ਪੋਲਿੰਗ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ, ”ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਲਿਖਿਆ ਕਿ ਦੇਸ਼ ਦੇ ਗੱਦਾਰਾਂ ਨੂੰ ਕਦੇ ਮਾਫ ਨਹੀਂ ਕਰਨਾ ਤੇ ਨਾ ਹੀ ਭੁੱਲਣਾ। ਅਜਿਹੀ ਘਟਨਾ ‘ਚ ਦੇਸ਼ ਦੇ ਅੰਦਰੂਨੀ ਗੱਦਾਰਾਂ ਦਾ ਹੱਥ ਹੁੰਦਾ ਹੈ। ਕਦੇ ਪੈਸੇ ਦੇ ਲਾਲਚ ਵਿੱਚ ਤੇ ਕਦੇ ਅਹੁਦੇ ਤੇ ਤਾਕਤ ਦੇ ਲਾਲਚ ਵਿੱਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਦੇ, ਦੇਸ਼ ਦੇ ਅੰਦਰੂਨੀ ਜੈਚੰਦ ਤੇ ਗੱਦਾਰ ਸਾਜਿਸ਼ ਘੜ ਕੇ ਦੇਸ਼ ਵਿਰੋਧੀ ਤਾਕਤਾਂ ਦੀ ਮਦਦ ਕਰਦੇ ਰਹੇ, ਇਸੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ।”