ਪੰਜਾਬ

ਆਮ ਆਦਮੀ ਪਾਰਟੀ ਵੱਲੋਂ 26 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਆਮ ਆਦਮੀ ਪਾਰਟੀ ਨੇ ਆਗਾਮੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਸਬੰਧੀ ਪਾਰਟੀ ਦੇ 26 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਤੋਂ ਇਲਾਵਾ ਬੀਜੇਪੀ ਤੇ ਕਾਂਗਰਸ ਵੀ ਮੈਦਾਨ ਵਿੱਚ ਹਨ।  ਇਸ ਸੂਚੀ ਤਹਿਤ ਵਾਰਡ ਨੰਬਰ-1 ਤੋਂ ਜਸਵਿੰਦਰ ਕੌਰ, ਵਾਰਡ ਨੰਬਰ-2 ਤੋਂ ਸੁਖਰਾਜ ਸੰਧੂ, ਵਾਰਡ ਨੰਬਰ-4 ਤੋਂ ਸੁਮਨ ਅਮਿਤ ਸ਼ਰਮਾ, ਵਾਰਡ ਨੰਬਰ-5 ਤੋਂ ਅਮਨਪ੍ਰੀਤ ਕੌਸ਼ਲ, ਵਾਰਡ ਨੰਬਰ-7 ਤੋਂ ਸਤੀਸ਼ ਕੁਮਾਰ, ਵਾਰਡ ਨੰਬਰ-9 ਤੋਂ ਵੰਦਨਾ ਯਾਦਵ, ਵਾਰਡ ਨੰਬਰ-10 ਤੋਂ ਅਵਤਾਰ ਕੌਰ, ਵਾਰਡ ਨੰਬਰ-11 ਤੋਂ ਓਂਕਾਰ ਸਿੰਘ ਔਲਖ, ਵਾਰਡ ਨੰਬਰ-12 ਤੋਂ ਸੰਦੀਪ ਦਾਹੀਆ, ਵਾਰਡ ਨੰਬਰ-14 ਤੋਂ ਕੁਲਦੀਪ ਕੁੱਕੀ ਨੂੰ ਉਮੀਦਵਰ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਵਾਰਡ ਨੰਬਰ-15 ਤੋਂ ਰਾਮਚੰਦਰ ਯਾਦਵ, ਵਾਰਡ ਨੰਬਰ-16 ਤੋਂ ਪੂਨਮ ਕੁਮਾਰੀ, ਵਾਰਡ ਨੰਬਰ-18 ਤੋਂ ਤਰੁਣਾ ਮਹਿਤਾ, ਵਾਰਡ ਨੰਬਰ-19 ਤੋਂ ਨੇਹਾ ਮੁਸ਼ਾਵਟ, ਵਾਰਡ ਨੰਬਰ-20 ਤੋਂ ਰਾਜੇਸ਼ ਚੌਧਰੀ, ਵਾਰਡ ਨੰਬਰ-21 ਤੋਂ ਜਸਬੀਰ ਸਿੰਘ ਲਾਡੀ, ਵਾਰਡ ਨੰਬਰ-22 ਤੋਂ ਅੰਜੂ ਕਟਿਆਲ, ਵਾਰਡ ਨੰਬਰ-23 ਤੋਂ ਪ੍ਰੇਮ ਲਤਾ, ਵਾਰਡ ਨੰਬਰ-25 ਤੋਂ ਯੋਗੇਸ਼ ਢੀਂਗਰਾ, ਵਾਰਡ ਨੰਬਰ-26 ਤੋਂ ਕੁਲਦੀਪ ਦਲੋਹੜ, ਵਾਰਡ ਨੰਬਰ-28 ਤੋਂ ਗੀਤਾ ਦੇਵੀ ਤੋਂ ਉਮੀਦਵਾਰ ਹਨ।

ਸੂਚੀ ਅਨੁਸਾਰ ਵਾਰਡ ਨੰਬਰ-30 ਤੋਂ ਵਿਕਰਮ ਪੁੰਧੀਰ, ਵਾਰਡ ਨੰਬਰ-31 ਤੋਂ ਲਖਵਿੰਦਰ ਸਿੰਘ ਬਿੱਲੂ, ਵਾਰਡ ਨੰਬਰ-32 ਸਾਹਿਲ ਮੱਕੜ, ਵਾਰਡ ਨੰਬਰ-34 ਤੋਂ ਹਰਜਿੰਦਰ ਸਿੰਘ ਬਾਵਾ ਤੇ ਵਾਰਡ ਨੰਬਰ-35 ਤੋਂ ਸੰਦੀਪ ਭਾਰਦਵਾਜ ਨੂੰ ‘ਆਪ’ ਨੇ ਉਮੀਦਵਾਰ ਐਲਾਨਿਆ ਹੈ। ਸੀਨੀਅਰ ਆਗੂਆਂ ਅਨੁਸਾਰ ਬਾਕੀ ਰਹਿੰਦੇ ਵਾਰਡਾਂ ਤੋਂ ਵੀ ਉਮੀਦਵਾਰ ਜਲਦੀ ਐਲਾਨੇ ਜਾਣਗੇ।

Leave a Comment

Your email address will not be published.

You may also like

Skip to toolbar