Latest ਦੇਸ਼ ਵਪਾਰ

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦੀ ਮਾਰ, ਮਹਿੰਗਾ ਹੋਇਆ ਸਿਲੰਡਰ

ਦਸੰਬਰ ਦੇ ਪਹਿਲੇ ਦਿਨ ਹੀ ਪੈਟਰੋਲੀਅਮ ਕੰਪਨੀਆਂ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਦੇਸ਼ ਵਿਚ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ 100 ਰੁਪਏ ਤਕ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ ਰੈਸਟੋਮੈਂਟ ਦਾ ਖਾਣਾ ਪੀਣਾ ਮਹਿੰਗਾ ਹੋ ਸਕਦਾ ਹੈ।

ਇਸ ਵਾਧੇ ਨਾਲ ਹੁਣ ਦਿੱਲੀ ਵਿਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ 2101 ਰੁਪਏ ਹੋ ਗਿਆ ਹੈ। ਨਵੰਬਰ ਮਹੀਨੇ ਵਿਚ ਕੀਮਤ 2000.50 ਰੁਪਏ ਸੀ। ਹਾਲਾਂਕਿ ਘਰੇਲੂ ਇਸਤੇਮਾਲ ਹੋਣ ਵਾਲੇ 14.2 ਕਿਲੋਗ੍ਰਾਮ ਦੇ ਰਸੋਈ ਗੈਸ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਲਈ ਕੁਝ ਰਾਹਤ ਦੀ ਗੱਲ ਹੈ। ਕਮਰਸ਼ੀਅਲ ਸਿਲੰਡਰ ਦੇ ਮਹਿੰਗਾ ਹੋਣ ਨਾਲ ਰੈਸਟੋਰੈਂਟ ਮਾਲਕਾਂ ’ਤੇ ਬੋਝ ਵਧਦਾ ਹੈ ਅਤੇ ਉਹ ਇਸ ਦਾ ਅਸਰ ਗਾਹਕਾਂ ’ਤੇ ਪਾਉਂਦੇ ਹਨ ਭਾਵ ਰੈਸਟੋਰੈਂਟ ਦਾ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ।

ਗੌਰਤਲਬ ਹੈ ਕਿ ਕਮਰੀਸ਼ਲ ਸਿਲੰਡਰ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਵੀ ਇਸ ਵਿਚ 266 ਰੁਪਏ ਦਾ ਵਾਧਾ ਹੋਈ ਸੀ। ਇਸ ਵਾਧੇ ਦੇ ਨਾਲ ਹੁਣ ਦਿੱਲੀ ਵਿਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ 2101 ਰੁਪਏ ਹੋ ਗਿਆ ਹੈ।

Leave a Comment

Your email address will not be published.

You may also like

Skip to toolbar