class="post-template-default single single-post postid-7515 single-format-standard wpb-js-composer js-comp-ver-6.11.0 vc_responsive">

Latest

ਜੇਕਰ PAN Card ‘ਚ ਹੈ ਖ਼ਰਾਬ ਫੋਟੋ ਤਾਂ ਕੁਝ ਮਿੰਟਾਂ ‘ਚ ਇਨ੍ਹਾਂ ਅਸਾਨ ਤਰੀਕੀਆਂ ਨਾਲ ਕਰੋ Update

ਆਮਦਨ ਕਰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੈਨ ਕਾਰਡ ਸਾਡਾ ਅਹਿਮ ਦਸਤਾਵੇਜ਼ ਹੈ। ਪੈਨ ਕਾਰਡ ਰਾਹੀਂ ਪੈਨ ਕਾਰਡ ਧਾਰਕ ਦੇ ਵਿੱਤੀ ਇਤਿਹਾਸ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਪੈਨ ਕਾਰਡ ਦੀ ਵਰਤੋਂ ਆਈਡੀ ਪਰੂਫ਼ ਵਜੋਂ ਵੀ ਕੀਤੀ ਜਾਂਦੀ ਹੈ। ਬੈਂਕ ਵਿੱਚ ਖਾਤਾ ਖੋਲ੍ਹਣਾ ਹੋਵੇ ਜਾਂ ਲੋਨ ਦੀ ਪ੍ਰਕਿਰਿਆ ਜਾਂ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਹੋਵੇ ਇਸ ਸਭ ਲਈ ਤੁਹਾਨੂੰ ਪੈਨ ਕਾਰਡ ਜਮ੍ਹਾ ਕਰਨਾ ਹੋਵੇਗਾ। ਅਜਿਹੇ ‘ਚ ਪੈਨ ਕਾਰਡ ‘ਚ ਤੁਹਾਡੀ ਫੋਟੋ ਦੇ ਨਾਲ-ਨਾਲ ਹਸਤਾਖਰ ਵੀ ਸਹੀ ਹੋਣੇ ਚਾਹੀਦੇ ਹਨ।

  • ਪੈਨ ਕਾਰਡ ਬਦਲਣ ਲਈ ਪਹਿਲਾਂ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ ਯਾਨੀ NDLS- https://www.onlineservices.nsdl.com/paam/endUserRegisterContact.html- ‘ਤੇ ਜਾਓ।
  • ਇੱਥੇ ਜਾਣ ‘ਤੇ ਤੁਹਾਨੂੰ ‘ਅਪਲਾਈ ਔਨਲਾਈਨ’ ਅਤੇ ‘ਰਜਿਸਟਰਡ ਯੂਜ਼ਰ’ ਦੋ ਵਿਕਲਪ ਦਿਖਾਈ ਦੇਣਗੇ। ਇੱਥੇ ਤੁਹਾਨੂੰ ਇਹ ਚੁਣਨਾ ਹੋਵੇਗਾ ਕਿ ਤੁਸੀਂ ਨਵੇਂ ਪੈਨ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਮੌਜੂਦਾ ਪੈਨ ਕਾਰਡ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ।
  • ਬਦਲਾਅ ਲਈ ‘ਮੌਜੂਦਾ ਪੈਨ ਵਿੱਚ ਸੁਧਾਰ’ ਦੀ ਚੋਣ ਕਰੋ ਅਤੇ ਇਸ ‘ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਤੁਹਾਨੂੰ ਕੈਟੇਗਰੀ ਦੀ ਕਿਸਮ ਚੁਣਨੀ ਹੈ, ਇਸ ਵਿੱਚ ਤੁਸੀਂ ਵਿਅਕਤੀਗਤ ਚੁਣਦੇ ਹੋ।
  • ਹੁਣ ਤੁਹਾਨੂੰ ਹੇਠਾਂ ਪੁੱਛੀ ਗਈ ਸਾਰੀ ਜਾਣਕਾਰੀ ਦੇਣੀ ਪਵੇਗੀ, ਫਿਰ ਕੈਪਚਾ ਕੋਡ ਦਰਜ ਕਰੋ ਅਤੇ ਸਬਮਿਟ ‘ਤੇ ਕਲਿੱਕ ਕਰੋ।
  • ਹੁਣ ਤੁਹਾਨੂੰ ਕੇਵਾਈਸੀ ਵਿਕਲਪ ਚੁਣਨਾ ਹੋਵੇਗਾ।
  • ਹੁਣ ਤੁਹਾਡੇ ਸਾਹਮਣੇ ਦੋ ਵਿਕਲਪ ਦਿਖਾਈ ਦੇਣਗੇ। ਫੋਟੋ ਮਿਸਮੈਚ ਅਤੇ ਦਸਤਖਤ ਮਿਸਮੈਚ। ਤੁਹਾਨੂੰ ਆਪਣੀ ਲੋੜ ਮੁਤਾਬਕ ਦੋਵਾਂ ਚੋਂ ਇੱਕ ਦੀ ਚੋਣ ਕਰਨੀ ਪਵੇਗੀ।
  • ਹੁਣ ਤੁਹਾਨੂੰ ਆਪਣੇ ਮਾਤਾ-ਪਿਤਾ ਦੀ ਸਾਰੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਸ ਤੋਂ ਬਾਅਦ ਨੈਕਸਟ ਬਟਨ ‘ਤੇ ਕਲਿੱਕ ਕਰੋ।
  • ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ ਉਪਭੋਗਤਾਵਾਂ ਨੂੰ ਆਈਡੀ ਪਰੂਫ ਸਮੇਤ ਕਈ ਹੋਰ ਦਸਤਾਵੇਜ਼ ਜਮ੍ਹਾ ਕਰਨੇ ਪੈਣਗੇ।
  • ਹੁਣ ਡਿਕਲਾਰੇਸ਼ਨ ‘ਤੇ ਕਲਿੱਕ ਕਰੋ ਅਤੇ ਫਿਰ ਸਬਮਿਟ ਕਰੋ।
  • ਅਰਜ਼ੀ ਦੇ ਪ੍ਰਿੰਟਆਊਟ ਦੀ ਇੱਕ ਕਾਪੀ ਇਨਕਮ ਟੈਕਸ ਪੈਨ ਸੇਵਾ ਯੂਨਿਟ ਨੂੰ ਭੇਜੀ ਜਾਣੀ ਚਾਹੀਦੀ ਹੈ। ਰਸੀਦ ਨੰਬਰ ਰਾਹਾਂ ਐਪਲੀਕੇਸ਼ਨ ਨੂੰ ਟਰੈਕ ਕਰਨਾ ਸੰਭਵ ਹੈ।

Leave a Comment

Your email address will not be published.

You may also like