ਇਸ ਸਾਲ ਦਾ ਆਖਰੀ ਮਹੀਨਾ ਸ਼ੁਰੂ ਹੋ ਗਿਆ ਹੈ। ਜੇਕਰ ਤੁਹਾਡੇ ਕੋਲ ਦਸੰਬਰ ਦੇ ਮਹੀਨੇ ‘ਚ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ ਕਿ ਬੈਂਕ ਕਿੰਨੇ ਦਿਨ ਬੰਦ ਰਹੇਗਾ। RBI ਵੱਲੋਂ ਹਰ ਮਹੀਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਜਿਸ ਨੂੰ ਦੇਖ ਕੇ ਤੁਸੀਂ ਆਪਣੇ ਬੈਂਕ ਜਾਣ ਦੀ ਯੋਜਨਾ ਬਣਾ ਸਕਦੇ ਹੋ।
ਦੱਸ ਦੇਈਏ ਕਿ ਦਸੰਬਰ ਮਹੀਨੇ ‘ਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਇਸ ‘ਚ ਸੂਬੇ ਮੁਤਾਬਕ ਛੁੱਟੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ 16 ‘ਚ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਭਾਵ ਦਸੰਬਰ ਮਹੀਨੇ ‘ਚ ਬੈਂਕ ਸਿਰਫ 15 ਦਿਨ ਹੀ ਖੁੱਲ੍ਹਣਗੇ।
3 ਦਸੰਬਰ – ਸੇਂਟ ਫਰਾਂਸਿਸ ਜ਼ੇਵੀਅਰ ਦਾ ਤਿਉਹਾਰ
5 ਦਸੰਬਰ – ਐਤਵਾਰ
11 ਦਸੰਬਰ – ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)
12 ਦਸੰਬਰ – ਐਤਵਾਰ
18 ਦਸੰਬਰ – ਯੂ ਸੋ ਸੋ ਥਾਮ ਦੀ ਮੌਤ ਦੀ ਵਰ੍ਹੇਗੰਢ
19 ਦਸੰਬਰ – ਐਤਵਾਰ
24 ਦਸੰਬਰ – ਕ੍ਰਿਸਮਿਸ ਫੈਸਟੀਵਲ
25 ਦਸੰਬਰ – ਕ੍ਰਿਸਮਿਸ
26 ਦਸੰਬਰ – ਐਤਵਾਰ
27 ਦਸੰਬਰ – ਕ੍ਰਿਸਮਸ ਦਾ ਜਸ਼ਨ
30 ਦਸੰਬਰ – ਯੂ ਕੀਆਂਗ ਨੰਗਬਾਹ
31 ਦਸੰਬਰ – ਨਵੇਂ ਸਾਲ ਦੀ ਸ਼ਾਮ