ਦਿੱਲੀ ਸਰਕਾਰ ਨੇ ਪੈਟਰੋਲ ਦੀ ਮਹਿੰਗਾਈ ਤੋਂ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। 1 ਦਸੰਬਰ 2021 ਨੂੰ, ਰਾਜ ਸਰਕਾਰ ਨੇ ਰਾਜਧਾਨੀ ਵਿੱਚ ਪੈਟਰੋਲ ‘ਤੇ ਵੈਟ ਘਟਾ ਦਿੱਤਾ ਹੈ। ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ‘ਚ ਪੈਟਰੋਲ ਕਰੀਬ 8 ਰੁਪਏ ਸਸਤਾ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਦੀਆਂ ਨਵੀਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ।
ਸੂਬਾ ਸਰਕਾਰ ਨੇ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ‘ਚ ਇਹ ਫੈਸਲਾ ਲਿਆ ਹੈ। ਬੈਠਕ ‘ਚ ਕੇਜਰੀਵਾਲ ਨੇ ਪੈਟਰੋਲ ‘ਤੇ ਵੈਟ 30 ਫੀਸਦੀ ਘਟਾ ਕੇ 19.40 ਫੀਸਦੀ ਕਰ ਦਿੱਤਾ ਹੈ। ਅੱਜ ਰਾਤ ਤੋਂ ਪੈਟਰੋਲ ਭਰਵਾਉਣ ਵਾਲਿਆਂ ਨੂੰ 8 ਰੁਪਏ ਸਸਤਾ ਪੈਟਰੋਲ ਮਿਲੇਗਾ।