ਦੇਸ਼

Twitter ਨੇ ਚੁੱਕਿਆ ਵੱਡਾ ਕਦਮ, ਫ਼ੋਟੋਆਂ ਤੇ ਵੀਡੀਓਜ਼ ਸ਼ੇਅਰ ਕਰਨ ‘ਤੇ ਪਾਬੰਦੀ

ਟਵਿੱਟਰ ਨੇ ਨਵੇਂ ਨਿਯਮ ਲਾਗੂ ਕੀਤੇ ਹਨ ਜਿਸ ‘ਚ ਹੋਰ ਲੋਕ ਯੂਜ਼ਰਸ ਦੀਆਂ ਫ਼ੋਟੋਆਂ ਤੇ ਵੀਡੀਓਜ਼ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਸ਼ੇਅਰ ਨਹੀਂ ਕਰ ਸਕਣਗੇ। ਟਵਿੱਟਰ ਨੇ ਇਹ ਕਦਮ ਆਪਣੇ ਨਵੇਂ ਸੀਈਓ ਪਰਾਗ ਅਗਰਵਾਲ ਦੇ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਚੁੱਕਿਆ ਹੈ। ਟਵਿੱਟਰ ਮੁਤਾਬਕ ਇਸ ਅਪਡੇਟ ਪਿੱਛੇ ਮਕਸਦ ਉਤਪੀੜਣ ਵਿਰੋਧੀ ਨੀਤੀਆਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ।

ਨਵੇਂ ਨਿਯਮਾਂ ਤਹਿਤ ਉਹ ਲੋਕ ਜੋ ਪਬਲਿਕ ਫਿਗਰ ਨਹੀਂ ਹਨ, ਟਵਿੱਟਰ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਗੈਰ ਪੋਸਟ ਕੀਤੀਆਂ ਫੋਟੋਆਂ ਜਾਂ ਵੀਡੀਓ ਨੂੰ ਹਟਾਉਣ ਲਈ ਕਹਿ ਸਕਦੇ ਹਨ। ਟਵਿੱਟਰ ਨੇ ਕਿਹਾ ਕਿ ਇਹ ਨੀਤੀ “ਜਨਤਕ ਸ਼ਖ਼ਸੀਅਤਾਂ ਜਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੁੰਦੀ ਜਦੋਂ ਮੀਡੀਆ ਉਨ੍ਹਾਂ ਦੇ ਟਵੀਟ ਨੂੰ ਜਨਤਕ ਹਿੱਤ ‘ਚ ਸ਼ੇਅਰ ਕਰਦਾ ਹੈ।” ਇਸ ‘ਚ ਨਿੱਜੀ ਜਾਣਕਾਰੀ ਨੂੰ ਪ੍ਰਗਟ ਕਰਨ ਦੀ ਧਮਕੀ ਦੇਣਾ ਜਾਂ ਦੂਜਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ।

ਟਵਿੱਟਰ ਅਨੁਸਾਰ ਨਿੱਜੀ ਫ਼ੋਟੋਆਂ ਤੇ ਵੀਡੀਓਜ਼ ਨੂੰ ਸ਼ੇਅਰ ਕਰਨ ਨਾਲ ਵਿਅਕਤੀ ਦੀ ਨਿੱਜਤਾ ਦੀ ਉਲੰਘਣਾ ਹੋ ਸਕਦੀ ਹੈ ਤੇ ਭਾਵਨਾਤਮਕ ਜਾਂ ਸਰੀਰਕ ਨੁਕਸਾਨ ਵੀ ਹੋ ਸਕਦਾ ਹੈ। ਕੰਪਨੀ ਮੁਤਾਬਕ ਨਿੱਜੀ ਮੀਡੀਆ ਦੀ ਦੁਰਵਰਤੋਂ ਹਰ ਕਿਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਇਸ ਦਾ ਮਹਿਲਾ ਕਾਰਕੁਨਾਂ, ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

Leave a Comment

Your email address will not be published.

You may also like

Skip to toolbar