ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਵਿਰੋਧੀਆਂ ਦਾ ਨਿਸ਼ਾਨਾ ਬਣੇ ਚੰਨੀ ਨੇ ਇਹ ਵੀ ਕਿਹਾ “ਮੈਂ ਐਲਾਨਜੀਤ ਨਹੀਂ ਵਿਸ਼ਵਾਸ਼ਜੀਤ ਹਾਂ”। ਉਨ੍ਹਾਂ ਕਿਹਾ ਕਿ ਜੋ ਕਹਾਂਗੇ ਉਸਨੂੰ ਪੂਰਾ ਕਰਾਂਗੇ। ਚੰਨੀ ਨੇ ਕਿਹਾ, “ਮੈਨੂੰ ਐਲਾਨਜੀਤ ਕਹੀ ਜਾਂਦੇ, ਕਦੇ ਕੁਝ ਕਹੀ ਜਾਂਦੇ ਪਰ ਮੈਂ ਜੋ ਐਲਾਨ ਕੀਤੇ ਹਨ ਜੋ ਫੈਸਲੇ ਲਏ ਹਨ, ਉਹ ਲਾਗੂ ਹੋ ਗਏ ਹਨ। ਜੇ ਕੁਝ ਰਹਿੰਦਾ ਹੈ ਤਾਂ ਉਹ ਅੰਡਰ ਪ੍ਰੋਸੈਸ ਹੈ, ਧੋਖਾ ਕੁਝ ਨਹੀਂ ਹੈ।”
ਆਮ ਆਦਮੀ ਪਾਰਟੀ ਚਰਨਜੀਤ ਚੰਨੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਸੀ ਕਿ ਚੰਨੀ ਸਿਰਫ ਐਲਾਨ ਕਰਦੇ ਹਨ। ਆਪ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਚੰਨੀ ਐਲਾਨਜੀਤ ਸਿੰਘ ਹਨ ਜੋ ਸਿਰਫ ਐਲਾਨ ਹੀ ਕਰਦੇ ਹਨ ਪਰ ਅਸਲ ਵਿੱਚ ਕੁਝ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਇਹ ਚੰਨੀ ਸਰਕਾਰ ਨਹੀਂ ਚੰਗੀ ਸਰਕਾਰ ਹੈ। ਮੈਂ ਜੋ ਸਮੱਸਿਆਵਾਂ ਖੁਦ ਵੇਖੀਆਂ ਹਨ ਉਹਨਾਂ ਦਾ ਹੀ ਹੱਲ ਕਰ ਰਿਹਾਂ ਹਾਂ। ਅਸੀਂ ਸਭ ਦੇ ਲਈ ਬਰਾਬਰ ਦਾ ਕੰਮ ਕੀਤਾ ਹੈ।”
ਚੰਨੀ ਨੇ ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ, ਕਿਹਾ “ਮੈਂ ਐਲਾਨਜੀਤ ਨਹੀਂ ਵਿਸ਼ਵਾਸ਼ਜੀਤ ਹਾਂ”
