ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਚੋਰਾਂ ਨੇ ਲੜਾਕੂ ਜਹਾਜ਼ ਮਿਰਾਜ ਦਾ ਪਹੀਆ ਚੋਰੀ ਕਰ ਲਿਆ। ਸਕਾਰਪੀਓ ਸਵਾਰ ਚੋਰਾਂ ਨੇ ਇਸ ਚੋਰੀ ਨੂੰ ਟਰੈਫਿਕ ਜਾਮ ਵਿੱਚ ਫਸੇ ਇੱਕ ਟਰੱਕ ਚੋਂ ਅੰਜਾਮ ਦਿੱਤਾ। ਚੋਰੀ ਦਾ ਪਤਾ ਲੱਗਦਿਆਂ ਹੀ ਟਰੱਕ ਚਾਲਕ ਨੇ ਤੁਰੰਤ ਇਸ ਘਟਨਾ ਦੀ ਸੂਚਨਾ 112 ਨੰਬਰ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਕਰਕੇ ਦੋਸ਼ੀਆਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
ਟਰੱਕ ਡਰਾਈਵਰ ਹੇਮ ਸਿੰਘ ਰਾਵਤ ਨੇ ਦੱਸਿਆ ਕਿ ਰਾਤ 12:30 ਤੋਂ 1:00 ਵਜੇ ਦੇ ਦਰਮਿਆਨ ਸਕਾਰਪੀਓ ਸਵਾਰ ਵਿਅਕਤੀ ਆਏ ਅਤੇ ਉਸ ਸਮੇਂ ਸ਼ਹੀਦ ਮਾਰਗ ‘ਤੇ ਜਾਮ ਲੱਗ ਗਿਆ ਸੀ, ਜਿਸ ਕਾਰਨ ਟਰੱਕ ਹੌਲੀ-ਹੌਲੀ ਚੱਲ ਰਿਹਾ ਸੀ, ਉਦੋਂ ਹੀ ਸਕਾਰਪੀਓ ਸਵਾਰੀਆਂ ਨੇ ਪਿੱਛੇ ਤੋਂ ਟਰੱਕ ਦੀ ਬੈਲਟ ਕੱਟ ਕੇ ਪਹੀਆ ਚੋਰੀ ਕਰ ਲਿਆ, ਜਦੋਂ ਟਰੱਕ ਡਰਾਈਵਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਹਾਲਾਂਕਿ ਡਰਾਈਵਰ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਸ ਨੂੰ 112 ‘ਤੇ ਦਿੱਤੀ।