ਪੰਜਾਬ ਕਾਂਗਰਸ ਭਵਨ ‘ਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕੌਮੀ ਤਰਜਮਾਨ ਅਲਕਾ ਲਾਂਬਾ ਨੇ ਦਿੱਲੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਠੱਗ ਹੁਣ ਪੰਜਾਬ ਠੱਗਣ ਆ ਰਹੇ ਹਨ, ਦਿੱਲੀ ਦੀਆਂ ਔਰਤਾਂ ਨੂੰ ਇਕ ਸਾਲ ਤੋਂ 1000 ਰੁਪਏ ਕਿਉਂ ਨਹੀਂ? ਜੇਕਰ ਦਿੱਲੀ ਦੀਆਂ ਔਰਤਾਂ ਨੂੰ ਇਕ ਜਨਵਰੀ ਤੋਂ ਮਿਲ ਜਾਵੇ ਤਾਂ ਵੋਟ ਤੁਹਾਨੂੰ ਦੇ ਦੇਣਗੇ ਪੰਜਾਬ ਦੇ ਲੋਕ। ਦਿੱਲੀ ‘ਚ ਔਰਤਾਂ ‘ਤੇ ਅਪਰਾਧਕ ਕੇਸ ਵਧੇ ਹਨ। ਦਿੱਲੀ ‘ਚ ਹਵਾ-ਪਾਣੀ ਦੇ ਪ੍ਰਦੂਸ਼ਣ ਤੋਂ ਕਦੋਂ ਰਾਹਤ ਮਿਲਗੀ। ਦਿੱਲੀ ਤਾਂ ਠੱਗੀ ਜਾ ਚੁੱਕੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ। ਸਿਹਤ ਮਾਡਲ ‘ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਮਾੜੇ ਪ੍ਰਬੰਧਾਂ ਕਾਰਨ ਕੋਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਤਕ ਨਹੀਂ ਮਿਲੀ।
ਭਾਜਪਾ ਆਪਣੀਆਂ ਬੀ-ਟੀਮਾਂ ਬਣਾ ਕੇ ਉਨ੍ਹਾਂ ਸੂਬਿਆਂ ‘ਚ ਭੇਜ ਰਹੀ ਹੈ ਜਿੱਥੇ ਉਸ ਸਿੱਧਾ ਕਾਂਗਰਸ ਨਾਲ ਮੁਕਾਬਲਾ ਨਹੀਂ ਕਰ ਪਾ ਰਹੀ। ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ। ਬੇਅਦਬੀ ਕਾਂਡ ਸਬੰਧੀ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਅਗਵਾਈ ਇਸੇ ਲਈ ਪਾਰਟੀ ਨੇ ਬਦਲੀ ਹੈ। ਚੰਨੀ ਦਰਦ ਜਾਣਦੇ ਹਨ, ਇਸ ਲਈ ਉਹੀ ਅੱਜ ਮੁੱਖ ਮੰਤਰੀ ਹਨ ਤੇ ਚੋਣਾਂ ਨੂੰ ਵੀ ਲੀਡ ਕਰਨਗੇ। ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਕਾਨੂੰਨ ਆਪਣਾ ਕੰਮ ਕਰੇਗਾ।