ਪੰਜਾਬ ’ਚ ਨਵਾਂ ਡੀਜੀਪੀ ਲਾਉਣ ਨੂੰ ਲੈ ਕੇ ਸਰਕਾਰ ਵੱਲੋਂ ਯੂਪੀਐੱਸਸੀ ਨੂੰ ਭੇਜੇ ਗਏ ਸੀਨੀਅਰ ਅਫ਼ਸਰਾਂ ਦੇ ਪੈਨਲ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਯੂਪੀਐੱਸਸੀ ਨੇ ਕੱਟ ਆਫ਼ ਡੇਟ ਨੂੰ ਲੈ ਕੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੋਇਆ ਹੈ। ਦਰਅਸਲ, ਸਰਕਾਰ ਨੇ 30 ਸਤੰਬਰ ਨੂੰ ਕੱਟ ਆਫ਼ ਡੇਟ ਮੰਨ ਕੇ ਇਕ ਦਰਜਨ ਦੇ ਕਰੀਬ ਅਫ਼ਸਰਾਂ ਦਾ ਪੈਨਲ ਭੇਜਿਆ ਹੋਇਆ ਹੈ, ਜਦੋਂ ਕਿ ਯੂਪੀਐੱਸਸੀ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਅਫ਼ਸਰਾਂ ਦਾ ਜੋ ਪੈਨਲ ਆਇਆ ਹੈ, ਉਸ ’ਚ ਸਾਬਕਾ ਡੀਜੀਪੀ ਦਿਨਕਰ ਗੁਪਤਾ ਦਾ ਵੀ ਨਾਂ ਹੈ, ਜਿਨ੍ਹਾਂ ਦੀ ਜਗ੍ਹਾ ’ਤੇ ਨਵਾਂ ਡੀਜੀਪੀ ਲਾਇਆ ਜਾਣਾ ਹੈ।
ਯੂਪੀਐੱਸਸੀ ਨੇ ਇਸ ਗੱਲ ’ਤੇ ਇਤਰਾਜ਼ ਪ੍ਰਗਟਾਇਆ ਹੈ ਕਿ ਦਿਨਕਰ ਗੁਪਤਾ ਚਾਰ ਅਕਤੂਬਰ ਤਕ ਇਕ ਹਫ਼ਤੇ ਲਈ ਛੁੱਟੀ ’ਤੇ ਸਨ, ਭਾਵ ਕਿ ਜਦੋਂ ਜਿਸ ਤਰੀਕ ਤੋਂ ਪੈਨਲ ਭੇਜਿਆ ਗਿਆ ਹੈ, ਉਦੋਂ ਇਹ ਅਹੁਦਾ ਖਾਲੀ ਨਹੀਂ ਸੀ। ਜਦੋਂ ਤੋਂ ਡੀਜੀਪੀ ਦਾ ਅਹੁਦਾ ਖਾਲੀ ਹੋਇਆ ਹੈ। ਜੇਕਰ ਯੂਪੀਐੱਸਸੀ ਦਾ ਇਤਰਾਜ਼ ਮੰਨ ਲਿਆ ਜਾਂਦਾ ਹੈ ਤਾਂ ਪੈਨਲ ’ਚ ਭੇਜੇ ਗਏ ਸਭ ਤੋਂ ਸੀਨੀਅਰ ਅਸਫ਼ਰ ਐੱਸ ਚਟੋਪਾਧਿਆਏ, ਐੱਮਕੇ ਤਿਵਾੜੀ ਅਤੇ ਰੋਹਿਤ ਚੌਧਰੀ ਡੀਜੀਪੀ ਦੀ ਦੌੜ ਤੋਂ ਬਾਹਰ ਹੋ ਜਾਣਗੇ।