class="bp-nouveau post-template-default single single-post postid-7693 single-format-standard admin-bar no-customize-support wpb-js-composer js-comp-ver-5.7 vc_responsive no-js">
ਪੰਜਾਬ

ਕੰਗਣਾ ਰਣੌਤ ਦੀ ਪੰਜਾਬ ‘ਚ ‘ਐਂਟਰੀ ਬੈਨ’, ਕਿਸਾਨ ਬੀਬੀਆਂ ਨੇ ਕਰ ਦਿੱਤਾ ਵੱਡਾ ਐਲਾਨ

ਵਿਵਾਦਾਂ ਦੀ ਮਲਕਾ ਅਦਾਕਾਰ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਿਸਾਨ ਅੰਦੋਲਨ ਬਾਰੇ ਟਿੱਪਣੀਆਂ ਲਈ ਮਾਫੀ ਮੰਗ ਕੇ ਮੁੱਕਰਣ ਮਗਰੋਂ ਕੰਗਣਾ ਦੀ ਪੰਜਾਬ ‘ਚ ‘ਐਂਟਰੀ ਬੈਨ’ ਕਰਨ ਦਾ ਐਲਾਨ ਹੋਇਆ ਹੈ। ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਨੇ ਕੰਗਣਾ ਰਣੌਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ (ਪੰਜਾਬ ’ਚ ਪੈਰ ਧਰ ਕੇ ਦਿਖਾਵੇ।

ਦੱਸ ਦਈਏ ਕਿ ਕਿਸਾਨਾਂ ਬੀਬੀਆਂ ਨੇ 3 ਦਸੰਬਰ ਨੂੰ ਕੰਗਣਾ ਦੀ ਘੇਰਾਬੰਦੀ ਕੀਤੀ ਸੀ ਤੇ ਅਦਾਕਾਰਾ ਨੂੰ ਸਿੱਧੇ ਸੁਆਲ ਕੀਤੇ ਸਨ। ਕਸੂਤੀ ਘਿਰੀ ਕੰਗਣਾ ਨੇ ਉਸ ਵੇਲੇ ਇਨ੍ਹਾਂ ਬੀਬੀਆਂ ਤੋਂ ਮੁਆਫ਼ੀ ਮੰਗੀ ਸੀ ਪਰ ਬਾਅਦ ਵਿੱਚ ਆਖ ਦਿੱਤਾ ਕਿ ਉਸ ਨੇ ਕਿਸੇ ਤੋਂ ਮੁਆਫ਼ੀ ਨਹੀਂ ਮੰਗੀ ਤੇ ਨਾ ਹੀ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ।

ਕੰਗਣਾ ਦੇ ਇਸ ਦਾਅਵੇ ਮਗਰੋਂ ਕਿਸਾਨ ਕਾਫੀ ਖਫਾ ਹਨ। ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਨੇ ਕਿਹਾ ਕਿ ‘ਕੰਗਣਾ ਸਾਡੀ ਸ਼ਰਾਫ਼ਤ ਦਾ ਫ਼ਾਇਦਾ ਉਠਾ ਗਈ ਤੇ ਹੁਣ ਉਸ ਤੋਂ ਮੁਆਫ਼ੀ ਮੰਗਵਾਈ ਜਾਵੇ, ਉਹ ਵੀ ਲਿਖਤੀ।’ ਹੁਣ ਉਹ ਹੁਣ ਕੰਗਣਾ ਦੇ ਘਿਰਾਓ ਲਈ ਮੁਹਾਲੀ ਹਵਾਈ ਅੱਡੇ ਤੱਕ ਵੀ ਜਾਣਗੀਆਂ।

Leave a Comment

Your email address will not be published.

You may also like

Skip to toolbar