ਪੰਜਾਬ ਵਿੱਚ ਅਗਲੇ ਦਿਨੀਂ ਕੜਾਕੇ ਦੀ ਠੰਢ ਪਏਗੀ। ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨ ਸਵੇਰ ਤੇ ਸ਼ਾਮ ਨੂੰ ਠੰਢ ਵਧ ਸਕਦੀ ਹੈ। ਉਸ ਤੋਂ ਬਾਅਦ ਧੁੰਦ ਪੈਣ ਦੀ ਸੰਭਾਵਨਾ ਹੈ। ਉਂਝ ਦਿਨ ਵੇਲੇ ਧੁੱਪ ਖਿੜੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੇ ਐਤਵਾਰ ਪੰਜਾਬ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਕਿਣਮਿਣ ਹੋਈ ਹੈ ਜਿਸ ਕਾਰਨ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਹੇਠਾਂ ਚਲਾ ਗਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਸਰਦੀਆਂ ਦੇ ਮੌਸਮ ਦਾ ਪਹਿਲਾ ਮੀਂਹ ਦਰਜ ਕੀਤਾ ਗਿਆ ਹੈ। ਮਾਲਵਾ ਖੇਤਰ ’ਚ ਜ਼ਿਆਦਾ ਮੀਂਹ ਪੈਣ ਦੀਆਂ ਰਿਪੋਰਟਾਂ ਹਨ ਜਦਕਿ ਕਈ ਇਲਾਕਿਆਂ ਵਿੱਚ ਕਿਣ-ਮਿਣ ਹੀ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ, ਸੰਗਰੂਰ ਵਿੱਚ 24.4, ਫਤਹਿਗੜ੍ਹ ਸਾਹਿਬ ਵਿੱਚ 25.2, ਗੁਰਦਾਸਪੁਰ ’ਚ 22.5, ਲੁਧਿਆਣਾ ’ਚ 23.1, ਬਰਨਾਲਾ, ਜਲੰਧਰ, ਮੋਗਾ ’ਚ 24 ਡਿਗਰੀ ਤੇ ਅੰਮ੍ਰਿਤਸਰ, ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਮੁਕਤਸਰ ’ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ