ਇੱਕ ਪਾਕਿਸਤਾਨੀ ਜੋੜਾ, ਜੋ ਕਿ ਪਿਛਲੇ 71 ਦਿਨਾਂ ਤੋਂ 97 ਹੋਰ ਪਾਕਿਸਤਾਨੀ ਨਾਗਰਿਕਾਂ ਨਾਲ ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ ‘ਤੇ ਫਸਿਆ ਹੋਇਆ ਸੀ। ਇਸੇ ਦੌਰਾਨ ਇਸ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਅਟਾਰੀ ਸਰਹੱਦ ਤੇ ਪੈਦਾ ਹੋਏ ਇਸ ਬੱਚੇ ਦਾ ਨਾਂਅ ਇਸ ਜੋੜੇ ਨੇ ‘ਬਾਰਡਰ’ ਹੀ ਰੱਖ ਦਿੱਤਾ। ਨਵਜੰਮੇ ਬੱਚੇ ਦੇ ਇਸ ਨਾਂਅ ‘ਤੇ ਦੁਨੀਆ ਹੈਰਾਨ ਹੈ। ਨਾਲ ਹੀ ਇਸ ਜੋੜੇ ਦੇ ਇਸ ਫ਼ੈਸਲੇ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਬੱਚੇ ਦੇ ਮਾਤਾ-ਪਿਤਾ, ਨਿੰਬੂ ਬਾਈ ਅਤੇ ਬਾਲਮ ਰਾਮ, ਜੋ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲੇ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਬੱਚੇ ਦਾ ਨਾਂ ਬਾਰਡਰ ਰੱਖਿਆ ਗਿਆ ਹੈ ਕਿਉਂਕਿ ਉਹ ਭਾਰਤ-ਪਾਕਿ ਸਰਹੱਦ ‘ਤੇ ਪੈਦਾ ਹੋਇਆ ਸੀ। ਨਿੰਬੂ ਬਾਈ ਗਰਭਵਤੀ ਸੀ ਅਤੇ 2 ਦਸੰਬਰ ਨੂੰ ਉਸ ਨੂੰ ਲੇਬਰ ਪੇਨ ਸ਼ੁਰੂ ਹੋਏ, ਜਿਸ ਤੋਂ ਬਾਅਦ ਨੇੜੇ-ਤੇੜੇ ਦੇ ਪਿੰਡਾਂ ਦੀਆਂ ਕੁਝ ਔਰਤਾਂ ਡਿਲੀਵਰੀ ‘ਚ ਨਿੰਬੂ ਬਾਈ ਦੀ ਮਦਦ ਲਈ ਪਹੁੰਚੀਆਂ।
ਦਸ ਦੇਈਏ ਕਿ ਲੌਕਡਾਊਨ ਤੋਂ ਪਹਿਲਾਂ 98 ਹੋਰ ਨਾਗਰਿਕਾਂ ਨਾਲ ਤੀਰਥ ਯਾਤਰਾ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਇਆ ਸੀ, ਪਰ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਘਰ ਵਾਪਸ ਨਹੀਂ ਆ ਸਕਿਆ। ਇਨ੍ਹਾਂ ਲੋਕਾਂ ਵਿਚ 47 ਬੱਚੇ ਸ਼ਾਮਲ ਹਨ, ਜਿਨ੍ਹਾਂ ਵਿਚੋਂ ਛੇ ਭਾਰਤ ਵਿਚ ਪੈਦਾ ਹੋਏ ਸਨ, ਜਿਨ੍ਹਾਂ ਦੀ ਉਮਰ ਅਜੇ ਇਕ ਸਾਲ ਤੋਂ ਘੱਟ ਹੈ।