ਜੇਕਰ ਤੁਸੀਂ ਵੀ LPG ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐੱਲ. ਪੀ. ਜੀ. ਸਬਸਿਡੀ ਮਤਲਬ ਰਸੋਈ ਗੈਸ ਦੀ ਸਬਸਿਡੀ ਹੁਣ ਗਾਹਕਾਂ ਦੇ ਖਾਤੇ ਵਿਚ ਆਉਣ ਲੱਗੀ ਹੈ। ਹਾਲਾਂਕਿ ਪਹਿਲਾਂ ਵੀ ਐੱਲ. ਪੀ. ਜੀ. ਸਬਸਿਡੀ ਆ ਰਹੀ ਸੀ ਪਰ ਕਈ ਗਾਹਕਾਂ ਦੇ ਖਾਤੇ ਵਿਚ ਸਬਸਿਡੀ ਨਾ ਮਿਲਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਹੁਣ ਫਿਰ ਤੋਂ ਸਬਸਿਡੀ ਸ਼ੁਰੂ ਹੋਣ ਦੇ ਬਾਅਦ ਇਹ ਸ਼ਿਕਾਇਤਾਂ ਆਉਣੀਆਂ ਬੰਦ ਹੋ ਗਈਆਂ ਹਨ।
LPG ਗੈਸ ਉਪਲਭੋਗਤਾਵਾਂ ਨੂੰ 79.26 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਵਜੋਂ ਦਿੱਤਾ ਜਾ ਰਿਹਾ ਹੈ ਪਰ ਗਾਹਕਾਂ ਨੂੰ ਵੱਖ-ਵੱਖ ਸਬਸਿਡੀ ਮਿਲ ਰਹੀ ਹੈ। ਅਜਿਹੇ ਵਿਚ ਲੋਕ ਦੁਚਿੱਤੀ ਵਿਚ ਹਨ ਕਿ ਆਖਿਰ ਉਨ੍ਹਾਂ ਨੂੰ ਕਿੰਨੀ ਵਾਰ ਦੀ ਸਬਸਿਡੀ ਮਿਲ ਰਹੀ ਹੈ। ਦਰਅਸਲ ਕਈ ਲੋਕਾਂ ਨੂੰ 79.26 ਰੁਪਏ ਦੀ ਸਬਸਿਡੀ ਮਿਲ ਰਹੀ ਹੈ ਤੇ ਕਈ ਲੋਕਾਂ ਨੂੰ 158.52 ਰੁਪਏ ਜਾਂ 237.78 ਰੁਪਏ ਦੀ ਸਬਿਸਡੀ ਮਿਲ ਰਹੀ ਹੈ। ਫਿਲਹਾਲ ਤੁਹਾਡੇ ਖਾਤੇ ਵਿਚ ਸਬਸਿਡੀ ਆਈ ਹੈ ਜਾਂ ਨਹੀਂ ਇਸ ਨੂੰ ਤੁਸੀਂ ਆਸਾਨ ਤਰੀਕੇ ਨਾਲ ਚੈੱਕ ਕਰ ਸਕਦੇ ਹੋ।