ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਿਹਾ ਹੈ ਕਿ ਉਸ ਨੇ ਆਪਣੇ ਕੰਮਕਾਜੀ ਹਫ਼ਤੇ ਨੂੰ ਘਟਾ ਕੇ ਸਾਢੇ ਚਾਰ ਦਿਨ ਕਰਨ ਦਾ ਫ਼ੈਸਲਾ ਕੀਤਾ ਹੈ। ਯੂਏਈ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਆਪਣਾ ਵੀਕੈਂਡ ਸ਼ੁੱਕਰਵਾਰ ਅਤੇ ਸ਼ਨੀਵਾਰ ਤੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਦਲਣ ਦੀ ਤਿਆਰੀ ਕਰ ਰਿਹਾ ਹੈ। ਯੂਏਈ ਦੇ ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਅਗਲੇ ਸਾਲ ਜਨਵਰੀ ਤੋਂ ਸਰਕਾਰੀ ਅਦਾਰਿਆਂ ਲਈ ‘ਨੈਸ਼ਨਲ ਵਰਕਿੰਗ ਵੀਕ’ ਲਾਜ਼ਮੀ ਹੋ ਜਾਵੇਗਾ ਅਤੇ ਇਸ ਦੇ ਪਿੱਛੇ ਕੰਮ-ਜੀਵਨ ਸੰਤੁਲਨ ਅਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣਾ ਹੈ।
#UAE announces today that it will transition to a four and a half day working week, with Friday afternoon, Saturday and Sunday forming the new weekend.
— UAEGOV (@UAEmediaoffice) December 7, 2021
All Federal government departments will move to the new weekend from January 1, 2022. pic.twitter.com/tQoa22pai9
ਸਰਕਾਰੀ ਨਿਊਜ਼ ਏਜੰਸੀ ਡਬਲਯੂਏਐਮ ਦੀ ਰਿਪੋਰਟ ਮੁਤਾਬਕ, ‘ਸੰਯੁਕਤ ਅਰਬ ਅਮੀਰਾਤ ਪਹਿਲਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ਦੇ ਪੰਜ ਦਿਨਾਂ ਦੇ ਹਫ਼ਤੇ ਤੋਂ ਛੋਟਾ ਰਾਸ਼ਟਰੀ ਕੰਮਕਾਜੀ ਹਫ਼ਤਾ ਲਾਗੂ ਕੀਤਾ ਹੈ। ਇਸ ਦੇ ਨਾਲ ਹੀ ਯੂਏਈ ਹੁਣ ਸ਼ਨੀਵਾਰ-ਐਤਵਾਰ ਵੀਕੈਂਡ ਮਨਾਉਣ ਵਾਲਾ ਇਕਲੌਤਾ ਖਾੜੀ ਦੇਸ਼ ਬਣ ਜਾਵੇਗਾ।