ਚੀਨ ਦੇ ਪ੍ਰਾਂਤਾਂ ਨੇ ਕਈ ਸਹਾਇਕ ਉਪਾਵਾਂ ਦਾ ਐਲਾਨ ਕੀਤਾ ਹੈ, ਜਿਸ ‘ਚ ਗਰਭ ਅਵਸਥਾ ਤੇ ਜਣੇਪੇ ਦੌਰਾਨ ਖਰਚਿਆਂ ਨੂੰ ਸਬਸਿਡੀ ਦੇਣਾ ਤੇ ਤੀਜੇ ਬੱਚੇ ‘ਤੇ ਜੋੜੇ ਲਈ ਟੈਕਸ ਛੋਟ ਸ਼ਾਮਲ ਹੈ। ਇਸ ਕਦਮ ਦਾ ਮਕਸਦ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ‘ਚ ਜਨਮ ਦਰ ‘ਚ ਤੇਜ਼ੀ ਨਾਲ ਕਮੀ ਨੂੰ ਰੋਕਣਾ ਹੈ। ਚੀਨ ਦੀ ਰਾਸ਼ਟਰੀ ਸੰਸਦ, ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਨੇ ਅਗਸਤ ਵਿੱਚ ਤਿੰਨ-ਬੱਚਿਆਂ ਦੀ ਨੀਤੀ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦਿੱਤੀ ਸੀ। ਦੇਸ਼ ਵਿੱਚ ਵਧਦੇ ਜਨਸੰਖਿਆ ਸੰਕਟ ਨੂੰ ਹੱਲ ਕਰਨ ਲਈ ਇਹ ਇੱਕ ਵੱਡਾ ਨੀਤੀਗਤ ਕਦਮ ਹੈ।
NPC ਨੇ ਇੱਕ ਸੋਧਿਆ ਹੋਇਆ ਆਬਾਦੀ ਅਤੇ ਪਰਿਵਾਰ ਨਿਯੋਜਨ ਕਾਨੂੰਨ ਪਾਸ ਕੀਤਾ ਜੋ ਚੀਨੀ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਸੰਭਵ ਤੌਰ ‘ਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਖ਼ਰਚੇ ਕਾਰਨ ਚੀਨੀ ਜੋੜਿਆਂ ਦੀ ਵਧੇਰੇ ਬੱਚੇ ਪੈਦਾ ਕਰਨ ਵਿੱਚ ਦਿਲਚਸਪੀ ਨਾ ਲੈਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਹਿਮ ਕਦਮ ਹੈ। ਜਨਸੰਖਿਆ ਤੇ ਪਰਿਵਾਰ ਨਿਯੋਜਨ ਐਕਟ ਅਗਸਤ ਵਿੱਚ ਪਾਸ ਹੋਣ ਤੋਂ ਬਾਅਦ ਚੀਨ ਵਿੱਚ 20 ਤੋਂ ਵੱਧ ਸੂਬਾਈ-ਪੱਧਰੀ ਖੇਤਰਾਂ ਨੇ ਆਪਣੇ ਸਥਾਨਕ ਬੱਚੇ ਦੇ ਜਨਮ ਨਿਯਮਾਂ ਵਿੱਚ ਸੋਧ ਕੀਤੀ ਹੈ।