class="post-template-default single single-post postid-7813 single-format-standard wpb-js-composer js-comp-ver-6.11.0 vc_responsive">

Latest ਸਿਹਤ

1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

ਸਵਿਟਜ਼ਰਲੈਂਡ ਸਰਕਾਰ ਨੇ Suicide ਮਸ਼ੀਨ ਦੇ ਇਸਤੇਮਾਲ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਮਸ਼ੀਨ ਨਾਲ ਕਿਸੇ ਵੀ ਵਿਅਕਤੀ ਦੀ ਇਕ ਮਿੰਟ ਦੇ ਅੰਦਰ ਬਿਨਾਂ ਕਿਸੇ ਦਰਦ ਦੇ ਮੌਤ ਹੋ ਸਕਦੀ ਹੈ। ਇਹ ਮਸ਼ੀਨ ਤਾਬੂਤ ਦੇ ਆਕਾਰ ਦੀ ਬਣੀ ਹੋਈ ਹੈ। ਇਸ ਮਸ਼ੀਨ ਜ਼ਰੀਏ ਆਕਸੀਜਨ ਦਾ ਲੈਵਲ ਬਹੁਤ ਘੱਟ ਕਰ ਦਿੱਤਾ ਜਾਂਦਾ ਹੈ, ਜਿਸ ਨਾਲ 1 ਮਿੰਟ ਵਿਚ ਮੌਤ ਹੋ ਜਾਂਦੀ ਹੈ।

ਗੌਰਤਲਬ ਹੈ ਕਿ ਐਗਜ਼ਿਟ ਇੰਟਰਨੈਸ਼ਨਲ ਨਾਂ ਦੀ ਸੰਸਥਾ ਦੇ ਡਾਇਰੈਕਟਰ ਡਾ. ਫਲਿਪ ਨਿਟਸਕੇ ਨੇ ਇਸ ਮੌਤ ਦੀ ਮਸ਼ੀਨ ਨੂੰ ਬਣਾਇਆ ਹੈ। ਉਨ੍ਹਾਂ ਨੂੰ ਡਾ. ਡੈਥ ਵੀ ਕਿਹਾ ਜਾਂਦਾ ਹੈ। ਸਵਿਟਜ਼ਰਲੈਂਡ ਵਿਚ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ। ਐਗਜ਼ਿਟ ਇੰਟਰਨੈਸ਼ਨਲ ਦਾ ਦਾਅਵਾ ਹੈ ਕਿ ਪਿਛਲੇ ਸਾਲ ਸਵਿਟਜ਼ਰਲੈਂਡ ਵਿਚ 1300 ਲੋਕਾਂ ਨੇ ਦੂਜਿਆਂ ਦੀ ਮਦਦ ਨਾਲ ਆਤਮਹੱਤਿਆ ਕੀਤੀ ਸੀ।

ਕਿਹਾ ਜਾ ਰਿਹਾ ਹੈ ਕਿ ਇਸ ਮਸ਼ੀਨ ਨੂੰ ਅਜਿਹੇ ਲੋਕਾਂ ਲਈ ਬਣਾਇਆ ਗਿਆ ਹੈ ਜੋ ਬਿਮਾਰੀ ਕਾਰਨ ਹਿੱਲਜੁਲ ਵੀ ਨਹੀਂ ਪਾਉਂਦੇ। ਬ੍ਰਿਟਿਸ਼ ਵੈਬਸਾਈਟ ਇੰਡੀਪੇਂਡੇਂਟ ਦੀ ਰਿਪੋਰਟ ਮੁਤਾਬਕ ਇਸ ਮਸ਼ੀਨ ਨੂੰ ਅੰਦਰੋਂ ਵੀ ਆਪਰੇਟ ਕੀਤਾ ਜਾ ਸਕਦਾ ਹੈ। ਵਿਅਕਤੀ ਮਸ਼ੀਨ ਨੂੰ ਅੱਖਾਂ ਬੰਦ ਕਰਕੇ ਵੀ ਚਲਾ ਸਕਦਾ ਹੈ। ਇਸ ਮਸ਼ੀਨ ਵਿਚ ਬਾਇਓਡਿਗ੍ਰੇਡੇਬਲ ਕੈਪਸੂਲ ਲੱਗਾ ਹੈ, ਜਿਸ ਨੂੰ ਤਾਬੂਤ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ।

Leave a Comment

Your email address will not be published.

You may also like