ਪੰਜਾਬ

ਸੁੱਚਾ ਸਿੰਘ ਛੋਟੇਪੁਰ ਦੀ ਰਾਜਨੀਤੀ ‘ਚ ਵਾਪਸੀ, ਇਸ ਪਾਰਟੀ ‘ਚ ਕਰਨਗੇ ਧਮਾਕੇਦਾਰ ਐਂਟਰੀ!

ਅਕਾਲੀ ਦਲ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਸਾਬਕਾ ਮੰਤਰੀ ਤੇ ਵਿਧਾਇਕ ਸੁੱਚਾ ਸਿੰਘ ਛੋਟੇਪੁਰ ਦੇ ਅਕਾਲੀ ਦਲ (ਬਾਦਲ) ’ਚ ਸ਼ਾਮਲ ਹੋਣ ਦੀ ਕਨਸੋਅ ਹੈ। ਓਧਰ, ਸੁੱਚਾ ਸਿੰਘ ਛੋਟੇਪੁਰ ਨੇ ਸ਼ਪੱਸ਼ਟ ਤੌਰ ’ਤੇ ਅਕਾਲੀ ਦਲ ਬਾਦਲ ਨਾਲ ਮੀਟਿੰਗ ਹੋਣ ਦੀ ਗੱਲ ਮੰਨੀ ਹੈ। ਸੂਤਰਾਂ ਮੁਤਾਬਕ ਵੀਰਵਾਰ ਨੂੰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿਚ ਸ਼ਾਮਲ ਹੋ ਜਾਣਗੇ ਤੇ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬਟਾਲਾ ਤੋਂ ਅਕਾਲੀ ਦਲ ਦਾ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ।

ਬਟਾਲਾ ਵਿਚ ਇੰਦਰ ਸੇਖੜੀ ਤੋਂ ਇਲਾਵਾ ਸਾਬਕਾ ਚੇਅਰਮੈਨ ਸ਼ੂਗਰਫੈੱਡ ਸੁਖਬੀਰ ਸਿੰਘ ਵਾਹਲਾ ਟਿਕਟ ਪ੍ਰਾਪਤੀ ਲਈ ਯਤਨਸ਼ੀਲ ਰਹੇ ਹਨ। ਇਸੇ ਤਰ੍ਹਾਂ ਯੂਥ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਵੀ ਦਾਅਵੇਦਾਰੀ ਕਰ ਰਹੇ ਹਨ। ਸੂਤਰਾਂ ਮੁਤਾਬਕ ਅੰਦਰੂਨੀ ਹਲਕੇ ਵਿਚ ਹਿੰਦੂ ਵੋਟਰਾਂ ’ਤੇ ਰਸੂਖ ਰੱਖਦੇ ਸੁਭਾਸ਼ ਓਹਰੀ ਵੀ ਬਟਾਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਤੋਂ ਸੀਟ ਲੈਣ ਲਈ ਅੰਦਰਖਾਤੇ ਹੱਥ ਪੈਰ ਮਾਰ ਰਹੇ ਸਨ। ਜ਼ਿਕਰਯੋਗ ਹੈ ਕਿ 2016 ਵਿਚ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਵਿਚ ਸੂਬਾ ਕਨਵੀਨਰ ਵਜੋਂ ਭੂਮਿਕਾ ਨਿਭਾਅ ਚੁੱਕੇ ਸਨ। 2016 ਵਿਚ ‘ਆਪ’ ਨੂੰ ਪੰਜਾਬ ’ਚ ਸਿਖਰ ’ਤੇ ਪਹੁੰਚਾਉਣ ਲਈ ਛੋਟੇਪੁਰ ਦਾ ਅਹਿਮ ਰੋਲ ਰਿਹਾ ਹੈ।

Leave a Comment

Your email address will not be published.

You may also like

Skip to toolbar