ਦੇਸ਼ ਪੰਜਾਬ

CDS ਬਿਪਿਨ ਰਾਵਤ ਦੀ ਸਕਿਓਰਿਟੀ ਸੰਭਾਲਣ ਵਾਲੀ ਟੀਮ ਦੇ ਮੈਂਬਰ ਗੁਰਸੇਵਕ ਸਿੰਘ ਸ਼ਹੀਦ

ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਨੇ ਬੁੱਧਵਾਰ ਦੁਪਹਿਰ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਤਰਨਤਾਰਨ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਨਾਇਕ ਗੁਰਸੇਵਕ ਸਿੰਘ ਤਰਨਤਾਰਨ ਦੇ ਪਿੰਡ ਦੋਦੇ ਦਾ ਰਹਿਣ ਵਾਲਾ ਸੀ। ਬੁੱਧਵਾਰ ਦੁਪਹਿਰ ਨੂੰ ਤਾਮਿਲਨਾਡੂ ਦੇ ਕੁਨੂਰ ਵਿੱਚ ਹਾਦਸਾਗ੍ਰਸਤ ਹੋਏ ਸੈਨਾ ਦੇ ਸੀਡੀਐੱਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਣੇ 14 ਲੋਕ ਸਵਾਰ ਸਨ। ਇਨ੍ਹਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸੀਡੀਐੱਸ ਬਿਪਿਨ ਰਾਵਤ ਦੇ ਨਾਲ ਇਸ ਹੈਲੀਕਾਪਟਰ ਵਿੱਚ ਸਵਾਰ ਜ਼ਿਆਦਾਤਰ ਫੌਜ ਦੇ ਜਵਾਨ ਉਨ੍ਹਾਂ ਦੀ ਸੁਰੱਖਿਆ ਟੀਮ ਦੇ ਮੈਂਬਰ ਸਨ। ਤਰਨਤਾਰਨ ਦੇ ਪਿੰਡ ਦੋਦੇ ਦਾ ਗੁਰਸੇਵਕ ਸਿੰਘ ਵੀ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦਾ ਮੈਂਬਰ ਸੀ। ਗੁਰਸੇਵਕ ਸਿੰਘ ਫੌਜ ਦੀ 9 ਪੈਰਾ ਸਪੈਸ਼ਲ ਫੋਰਸ ਯੂਨਿਟ ਵਿੱਚ ਤਾਇਨਾਤ ਸੀ। ਹੈਲੀਕਾਪਟਰ ਕ੍ਰੈਸ਼ ਤੋਂ ਬਾਅਦ ਤਾਮਿਲਨਾਡੂ ਤੋਂ ਫੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਦੇਰ ਸ਼ਾਮ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਥਾਣੇ ਦੇ ਐੱਸਐੱਚਓ ਨੂੰ ਫੋਨ ਕਰਕੇ ਗੁਰਸੇਵਕ ਸਿੰਘ ਦੀ ਸ਼ਹੀਦ ਹੋਣ ਦੀ ਜਾਣਕਾਰੀ ਦਿੱਤੀ। ਗੁਰਸੇਵਕ ਸਿੰਘ ਦਾ ਦੋਦੇ ਪਿੰਡ ਖਾਲੜਾ ਥਾਣੇ ਅਧੀਨ ਆਉਂਦਾ ਹੈ। ਗੁਰਸੇਵਕ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਜਦ ਕਿ ਪਿਤਾ ਘਰ ਹੀ ਰਹਿੰਦੇ ਹਨ।

Leave a Comment

Your email address will not be published.

You may also like

Skip to toolbar