ਪੰਜਾਬ

ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਨੇ ਕਹੀਆਂ ਵੱਡੀਆਂ ਗੱਲਾਂ

‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਛੋਟੇਪੁਰ ਨੂੰ ਪਾਰਟੀ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਤੇ ਬਟਾਲਾ ਤੋਂ ਉਮੀਦਵਾਰ ਐਲਾਨਿਆ ਹੈ। ਸੁਖਬੀਰ ਨੇ ਕਿਹਾ ਕਿ ਛੋਟੇਪੁਰ ਮੇਰੇ ਤੋਂ ਵੀ ਟਕਸਾਲੀ ਲੀਡਰ ਹਨ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਛੋਟੇਪੁਰ ਨੇ ਆਮ ਆਦਮੀ ਪਾਰਟੀ ਨੂੰ ਖੜ੍ਹੀ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ ਪਰ ਆਪ ਨੇ ਇਨ੍ਹਾਂ ਨੂੰ ਧੋਖਾ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਜਿਸ ਦਿਨ ਛੋਟੇਪੁਰ ਨੇ ‘ਆਪ’ ਨੂੰ ਛੱਡਿਆ ਸੀ, ‘ਆਪ’ ਉਸ ਦਿਨ ਹੀ ਡਿੱਗ ਪਈ ਸੀ। ਇਨ੍ਹਾਂ ਦੇ ਸਾਰੇ ਵਰਕਰ ਤੇ ਹਰ ਇੱਕ ਆਮ-ਖ਼ਾਸ ਬੰਦਾ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਕਹਾ ਕਿ ਜਿਹੜੀ ਸੋਚ ‘ਆਪ’ ਲੈ ਕੇ ਚੱਲੀ ਸੀ, ਉਹ ਹੁਣ ਬਦਲ ਗਈ ਹੈ। ਹੁਣ ਸਿਰਫ ਕੇਜਰੀਵਾਲ ਨੇ ਸਭ ਕੁਝ ਕੈਪਚਰ ਕਰ ਲਿਆ ਹੈ। ਜੇ ਕੋਈ ਕੇਜਰੀਵਾਲ ਦੀ ਨਹੀਂ ਮੰਨਦਾ, ਉਸ ਨੂੰ ਭਜਾ ਦਿੱਤਾ ਜਾਂਦਾ ਹੈ।

ਇਸ ਮੌਕੇ ਛੋਟੇਪੁਰ ਨੇ ਕਿਹਾ ਕਿ ਪੁਰਾਣੇ ਘਰ ਵਿੱਚ ਆ ਕੇ ਖੁਸ਼ ਹਾਂ। ਪੰਜ ਸਾਲ ਮੈਂ ਚੁੱਪ ਬੈਠਾ ਰਿਹਾ। ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਚਲੀ ਜਾ ਰਹੀ ਹੈ। ਪੰਜਾਬ ਨਾਲ ਹਮੇਸ਼ਾ ਵਿਤਕਰਾ ਹੋਇਆ ਹੈ। ਇਸ ਲਈ ਇੱਕਜੁੱਟ ਹੋਣ ਦੀ ਲੋੜ ਹੈ।

ਗੌਰਤਲਬ ਹੈ ਕਿ ਪਹਿਲਾਂ ਚਰਚਾ ਸੀ ਕਿ ਉਹ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਸਿਆਸੀ ਜੀਵਨ 1975 ਵਿੱਚ ਸ਼ੁਰੂ ਕੀਤਾ ਤੇ ਪਿੰਡ ਛੋਟੇਪੁਰ ਦੇ ਸਰਪੰਚ ਬਣੇ। 1985 ਵਿੱਚ ਉਨ੍ਹਾਂ ਨੇ ਧਾਰੀਵਾਲ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਇਸ ਸਮੇਂ ਦੌਰਾਨ ਉਹ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ। 

Leave a Comment

Your email address will not be published.

You may also like

Skip to toolbar