ਦੁਨੀਆ ਦੀ ਪ੍ਰਸਿੱਧ ਮੈਗਜ਼ੀਨ ਫ਼ੋਰਬਜ਼ ਨੇ 2021 ਦੀ ਦੁਨੀਆ ਦੀ 100 ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਇਸ ਸੂਚੀ ਵਿੱਚ ਕਈ ਨਵੇਂ ਚਿਹਰਿਆਂ ਨੇ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਹੀ ਇਸ ਸਾਲ ਦੀ ਸੂਚੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪਹਿਲੇ ਸਥਾਨ ‘ਤੇ ਵੀ ਇੱਕ ਨਵਾਂ ਚਿਹਰਾ ਕਾਬਿਜ਼ ਹੋ ਗਿਆ ਹੈ। ਪਿਛਲੇ ਸਾਲ ਜਿਹੜੀ ਔਰਤਾਂ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਸੀ ਉਨ੍ਹਾਂ ਵਿੱਚੋਂ ਕਈ ਔਰਤਾਂ ਨੂੰ ਇਸ ਵਾਰ ਇਸ ਲਿਸਟ ਵਿੱਚ ਸਥਾਨ ਨਹੀਂ ਮਿਲ ਸਕਿਆ ਹੈ।
ਪਰ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੇਸ਼ ਦੀਆਂ 4 ਔਰਤਾਂ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਨ੍ਹਾਂ ਵਿੱਚ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ 37ਵਾਂ ਸਥਾਨ ਹੈ।ਤੁਹਾਨੂੰ ਦੱਸ ਦੇਈਏ ਕਿ ਫੋਰਬਸ ਨੇ ਨਿਰਮਲਾ ਸੀਤਾਰਮਨ ਨੂੰ ਲਗਾਤਾਰ ਤੀਜੀ ਵਾਰ ‘ਵਿਸ਼ਵ ਦੀਆਂ 100 ਸਭ ਤੋਂ ਤਾਕਤਵਰ ਔਰਤਾਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੇ 2014 ਦੇ ਕਾਰਜਕਾਲ ਦੌਰਾਨ ਨਿਰਮਲਾ ਸੀਤਾਰਮਨ ਦੇ ਮੋਢੇ ‘ਤੇ ਰਖਿਆ ਮੰਤਰਾਲਾ ਦੀ ਜ਼ਿੰਮੇਵਾਰੀ ਸੀ। ਜਦਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਦੁਬਾਰਾ ਫ਼ਿਰ ਸੀਤਾਰਮਨ ਨੂੰ ਅਹਿਮ ਜ਼ਿੰਮਾ ਸੌਂਪਿਆ ਗਿਆ। ਉਨਾਂ ਨੂੰ ਵਿਤ ਮੰਤਰਾਲਾ ਦੀ ਕਮਾਨ ਦਿਤੀ ਗਈ। ਜਿਸ ਨੂੰ ਉਹ ਬਖ਼ੂਬੀ ਨਿਭਾ ਰਹੇ ਹਨ।
ਦੱਸ ਦਈਏ ਕਿ ਫ਼ੋਰਬਜ਼ ਦੀ ਇਸ ਲਿਸਟ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਐਮੇਜ਼ੌਨ ਦੇ ਫ਼ਾਊਂਡਰ ਜੈੱਫ਼ ਬੇਜ਼ੌਸ ਦੀ ਸਾਬਕਾ ਪਤਨੀ ਮੈਕੇਂਜ਼ੀ ਸਕੌਟ ਹੈ। ਜਦਕਿ ਦੂਜਾ ਸਥਾਨ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਹਾਸਲ ਕੀਤਾ ਹੈ। ਇਸ ਸੂਚੀ ‘ਚ ਚੌਥਾ ਸਥਾਨ ਬਿਲ ਗੇਟਸ ਦੀ ਸਾਬਕਾ ਪਤਨੀ ਮੇਲਿੰਡਾ ਗੇਟਸ ਨੇ ਹਾਸਲ ਕੀਤਾ। ਇਸ ਸੂਚੀ ‘ਚ 23ਵਾਂ ਸਥਾਨ ਵਿਸ਼ਵ ਪ੍ਰਸਿੱਧ ਟੌਕ ਸ਼ੋਅ ਹੋਸਟ ਤੇ ਐਂਕਰ ਓਪਰਾ ਵਿਨਫ਼ਰੇ ਦਾ ਹੈ। ਇਸ ਸੂਚੀ ‘ਚ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ-2 ਨੂੰ 70ਵਾਂ ਸਥਾਨ ਮਿਲਿਆ ਹੈ। ਇਸ ਸੂਚੀ ‘ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ 43ਵਾਂ ਸਥਾਨ ਮਿਲਿਆ ਹੈ।