ਟਵਿਟਰ ਨੇ ਆਪਣੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਨੂੰ ਸਾਫ਼-ਸੁਥਰਾ ਕਰਨ ਦੇ ਯਤਨ ਨਵੇਂ ਸੀਈਓ ਪਰਾਗ ਅਗਰਵਾਲ ਦੀ ਅਗਵਾਈ ’ਚ ਤੇਜ਼ ਕਰ ਦਿੱਤੇ ਗਏ ਹਨ। ਇਸ ਕਾਰਨ ਟਵਿਟਰ ’ਤੇ ਇਕ ਨਵਾਂ ਫੀਚਰ ਐਡ ਕੀਤਾ ਗਿਆ ਹੈ ਜਿਸ ਜ਼ਰੀਏ ਯੂਜ਼ਰ ਆਪਣੀ ਨਿੱਜੀ ਫੋਟੋ ਤੇ ਵੀਡੀਓ ਜਾਰੀ ਕਰਦੇ ਹੋਏ ਟਵੀਟ ਕਰਕੇ ਉਸ ਨਾਲ ਸਬੰਧਤ ਇਕ ਚਿਤਾਵਨੀ ਵੀ ਜਾਰੀ ਕਰ ਸਕਣਗੇ।
ਕੰਪਨੀ ਨੇ ਟਵੀਟ ਕਰ ਕੇ ਕਿਹਾ ਕਿ ਲੋਕ ਦੁਨੀਆ ’ਚ ਕੀ ਹੋ ਰਿਹਾ ਹੈ ਇਸ ਦੀ ਚਰਚਾ ਕਰਨ ਲਈ ਟਵੀਟ ਕਰਦੇ ਹਨ। ਇਸ ਹਾਲਤ ’ਚ ਕਈ ਦਫ਼ਾ ਉਹ ਵਿਸ਼ਾ ਸੰਵੇਦਨਸ਼ੀਲ ਤੇ ਵਿਵਾਦਤ ਬਿਰਤੀ ਦੇ ਹੋ ਸਕਦੇ ਹਨ। ਅਜਿਹੇ ਵਿਸ਼ਿਆਂ ’ਤੇ ਕੋਈ ਫੋਟੋ ਜਾਂ ਵੀਡੀਓ ਜਾਰੀ ਕਰਦੇ ਹੋਏ ਯੂਜ਼ਰ ਉਸ ਨਾਲ ਸਬੰਧਤ ਚਿਤਾਵਨੀ ਜਾਰੀ ਕਰ ਕੇ ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕਰ ਸਕਦਾ ਹੈ ਜੋ ਉਸ ਨੂੰ ਗ਼ਲਤ ਅਰਥਾਂ ’ਚ ਲੈ ਸਕਦੇ ਹਨ। ਟਵਿਟਰ ਨੇ ਆਪਣੇ ਬਿਆਨ ’ਚ ਕਿਹਾ ਕਿ ਉਨ੍ਹਾਂ ਦੀ ਕੰਪਨੀ ਪਰੇਸ਼ਾਨੀ ਕਰਨ ਵਾਲੇ ਤੇ ਅਪਸ਼ਬਦ ਵਾਲੇ ਟਵੀਟ ’ਤੇ ਵੀ ਨਕੇਲ ਕੱਸਣ ਲਈ ਯਤਨ ਕਰ ਰਹੀ ਹੈ।