ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੈਪੁਰ ‘ਚ ਮਹਿੰਗਾਈ ਹਟਾਓ ਰੈਲੀ ‘ਚ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ‘ਤੇ ਹਿੰਦੂਤਵਵਾਦੀਆਂ ਦਾ ਰਾਜ ਹੈ, ਹਿੰਦੂਆਂ ਦਾ ਨਹੀਂ। ਉਨ੍ਹਾਂ ਕਿਹਾ ਕਿ ਹਿੰਦੂਤਵਵਾਦੀਆਂ ਨੂੰ ਉਖਾੜ ਕੇ ਦੇਸ਼ ਵਿੱਚ ਹਿੰਦੂਆਂ ਦਾ ਰਾਜ ਲਿਆਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਹਿੰਦੂ ਹਨ ਪਰ ਹਿੰਦੂਤਵਵਾਦੀ ਨਹੀਂ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਤਿੰਨ-ਚਾਰ ਹਿੰਦੂਤਵਵਾਦੀਆਂ ਨੇ ਸੱਤ ਸਾਲਾਂ ਵਿੱਚ ਦੇਸ਼ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕਹਿੰਦੂਤਵਵਾਦੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਅਤੇ ਫਿਰ ਮੁਆਫ਼ੀ ਮੰਗੀ। ਰਾਹੁਲ ਨੇ ਕਿਹਾ ਕਿ ਅੱਜ ਦੇਸ਼ ਦੀ ਰਾਜਨੀਤੀ ਵਿੱਚ ਹਿੰਦੂ ਅਤੇ ਹਿੰਦੂਤਵ ਦੋ ਸ਼ਬਦਾਂ ਦੀ ਟੱਕਰ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਸੱਤਿਆਗ੍ਰਹੀ ਹਨ ਤਾਂ ਹਿੰਦੂਤਵਵਾਦੀ ਸੱਤਾਧਾਰੀ ਆਗੂ ਹਨ।