2022 ਦੀਆਂ ਚੋਣਾਂ ਦਾ ਮੈਨੀਫੈਸਟੋ ਤਿਆਰ ਕਰਨ ਲਈ ਕਾਂਗਰਸ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨੇ ਮੁਹਿੰਮ ਲਾਂਚ ਕੀਤੀ। ‘ਆਵਾਜ਼ ਪੰਜਾਬ ਦੀ’ ਵੈੱਬਸਾਈਟ ਅਤੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਸਾਡੇ ਕਿਸਾਨ ਨੇ, ਦੂਜੇ ਪਾਸੇ ਸਾਡੇ ਆਰਮੀ ਵੀਰ ਬਾਰਡਰ ਤੇ ਤਾਇਨਾਤ ਹਨ। ਸਾਡੇ ਲੋਕਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਸਾਡੀ ਆਰਮੀ ਫੋਰਸ ਨੂੰ ਕੀ ਚਾਹੀਦਾ ਹੈ। ਸਾਡੇ ਹੀ ਬੱਚੇ ਬਾਰਡਰਾਂ ਤੇ ਡਿਊਟੀ ਦੇ ਰਹੇ ਹਨ। ਉਨ੍ਹਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅੱਜ ਸਾਡਾ ਮਿਉਂਜਿਕ ਪੂਰੇ ਵਰਲਡ ਵਿਚ ਚਲਦਾ ਹੈ
ਉਨ੍ਹਾਂ ਕਿਹਾ ਕਿ ਸਿੱਖਿਆ ਤੇ ਹੈਲਥ ਸਿਸਟਮ ‘ਤੇ ਧਿਆਨ ਦੇਣ ਦੀ ਲੋੜ ਹੈ। ਕਰੋਨਾ ਕਾਲ ਵਿਚ ਸਾਡਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ‘ਅਵਾਜ਼ ਪੰਜਾਬ ਦੀ’ ਵੈੱਬਸਾਈਟ ਲਾਂਚ ਕੀਤੀ। ਜਿਸ ਵਿਚ ਟੋਲ ਫ੍ਰੀ ਨੰਬਰ ਹੈ, ਜਿੱਥੇ ਲੋਕ ਸਾਨੂੰ ਆਪਣੇ ਸੁਝਾਅ ਦੇ ਸਕਦੇ ਹਨ। ਇਨ੍ਹਾਂ ਸੁਝਾਵਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਲੋਕਾਂ ਵਿਚ ਵੀ ਜਾਵਾਂਗੇ। ਅੱਜ ਸ਼ਾਮ ਲੁਧਿਆਣਾ ਵਿੱਚ ਵਪਾਰੀ ਵਰਗ ਨਾਲ ਚੋਣ ਮਨੋਰਥ ਪੱਤਰ ਸਬੰਧੀ ਗੱਲਬਾਤ ਹੋਵੇਗੀ। ਇਸ ਤਰ੍ਹਾਂ ਹਰ ਵਰਗ ਨੂੰ ਕਵਰ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸਾਡੇ ਕੋਲ ਦਿਨ ਬਹੁਤ ਘੱਟ ਹਨ, ਇਸ ਲਈ ਕੰਮ ਜ਼ਿਆਦਾ ਹੈ। ਅਸੀਂ 15 ਦਿਨਾਂ ਦੇ ਅੰਦਰ ਇਸ ਮੈਨੀਫੈਸਟੋ ਦਾ ਖਰੜਾ ਤਿਆਰ ਕਰਾਂਗੇ। ਉਨ੍ਹਾਂ ਕਿਹਾ ਕਿ ਸਿੱਖਿਆ, ਕਿਸਾਨੀ, ਖੇਡਾਂ, ਆਮ ਲੋਕਾਂ ਦੀ ਆਮਦਨ ਵਧਾਉਣ ਅਤੇ ਐਨ.ਆਰ.ਆਈਜ਼ ਦੇ ਮੁੱਦੇ ਬਹੁਤ ਅਹਿਮ ਹਨ।