ਜੇਕਰ ਤੁਹਾਡੇ ਘਰ ‘ਚ ਗੈਸ ਪਾਈਪਲਾਈਨ ਨਹੀਂ ਤੇ ਤੁਸੀਂ LPG ਸਿਲੰਡਰ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਸਿਰਫ ਤੁਹਾਡੇ ਲਈ ਹੈ। ਇਸ ਸਮੇਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਪਰ ਤੁਸੀਂ ਇਸ ਤੋਂ ਬਚ ਨਹੀਂ ਸਕਦੇ। ਇਸ ਲਈ ਤੁਹਾਨੂੰ ਅਜਿਹੇ ਤਰੀਕੇ ਲੱਭਣੇ ਪੈਣਗੇ ਜਿਨ੍ਹਾਂ ਨਾਲ ਤੁਹਾਡੀ ਰਸੋਈ ਗੈਸ ਦੀ ਕੀਮਤ ਨੂੰ ਘੱਟ ਕੀਤਾ ਜਾ ਸਕੇ। ਇੱਥੇ ਅਸੀਂ ਇੱਕ ਅਜਿਹਾ ਵਿਕਲਪ ਦੱਸ ਰਹੇ ਹਾਂ ਜੋ ਤੁਹਾਨੂੰ ਐਲਪੀਜੀ ਬੁਕਿੰਗ ‘ਤੇ ਬਚਾ ਸਕਦਾ ਹੈ। ਤੁਸੀਂ ਕੁਝ ਸ਼ਰਤਾਂ ਦੇ ਅਧੀਨ Paytm ਐਪ ਰਾਹੀਂ ਸਕ੍ਰੈਚ ਕਾਰਡ ‘ਤੇ ਆਫਰ ਦਾ ਲਾਭ ਲੈ ਕੇ LPG ਬੁਕਿੰਗ ‘ਤੇ 3000 ਰੁਪਏ ਤੱਕ ਦਾ ਕੈਸ਼ਬੈਕ ਹਾਸਲ ਕਰ ਸਕਦੇ ਹੋ।
ਇਸ ਆਫਰ ਦਾ ਫਾਇਦਾ ਲੈਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਪੇਟੀਐਮ ਰਾਹੀਂ ਗੈਸ ਬੁੱਕ ਨਾ ਕੀਤੀ ਹੋਵੇ। ਜਿਹੜੇ ਲੋਕ ਪਹਿਲਾਂ ਹੀ ਪੇਟੀਐਮ ਐਪ ਰਾਹੀਂ ਗੈਸ ਸਿਲੰਡਰ ਬੁੱਕ ਕਰ ਚੁੱਕੇ ਹਨ, ਉਹ ਇਸ ਕੈਸ਼ਬੈਕ ਲਈ ਯੋਗ ਨਹੀਂ ਹੋਣਗੇ। ਦੱਸ ਦਈਏ ਕਿ ਪੇਟੀਐਮ ਦੇ ਜ਼ਰੀਏ, ਗਾਹਕ ਤਿੰਨ ਬੁਕਿੰਗ ‘ਤੇ ਤਿੰਨ ਵਾਰ ਇਹ ਕੈਸ਼ਬੈਕ ਹਾਸਲ ਕਰ ਸਕਦੇ ਹਨ। ਸਿਲੰਡਰ ਬੁੱਕ ਕਰਨ ਲਈ, ਜਾਂ ਤਾਂ ਤੁਸੀਂ Paytm ਵਾਲੇਟ ਰਾਹੀਂ ਭੁਗਤਾਨ ਕਰੋ। Paytm ਲਿੰਕਡ UPI ਜਾਂ NetBanking ਦੀ ਵਰਤੋਂ ਕਰਕੇ ਭੁਗਤਾਨ ਕਰੋ, ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਹੋਰ ਭੁਗਤਾਨ ਮੋਡ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਪੇਸ਼ਕਸ਼ ਦਾ ਲਾਭ ਲੈਣ ਤੋਂ ਖੁੰਝ ਜਾਵੋਗੇ।
ਦਸ ਦੇਈਏ ਕਿ ਪਹਿਲੀ ਵਾਰ ਐਲਪੀਜੀ ਦੀ ਬੁਕਿੰਗ ਕਰਦੇ ਸਮੇਂ ਘੱਟੋ-ਘੱਟ 500 ਰੁਪਏ ਦੀ ਬੁਕਿੰਗ ਰਕਮ ਹੋਣੀ ਜ਼ਰੂਰੀ ਹੈ। ਇਹ ਆਫਰ ਤਾਂ ਹੀ ਵੈਧ ਮੰਨਿਆ ਜਾਵੇਗਾ ਜੇਕਰ ਤੁਹਾਡੇ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਹੈ। ਅੱਜ-ਕੱਲ੍ਹ ਮੌਜੂਦਾ ਕੀਮਤਾਂ ਇਸ ਤੋਂ ਵੱਧ ਚੱਲ ਰਹੀਆਂ ਹਨ, ਇਸ ਲਈ ਇਹ ਕੁਦਰਤੀ ਤੌਰ ‘ਤੇ ਲਾਗੂ ਹੋ ਜਾਂਦਾ ਹੈ।