ਦੇਸ਼ ਪੰਜਾਬ

ਜਲੰਧਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 15 ਦਸੰਬਰ ਨੂੰ ਪੰਜਾਬ ਆ ਰਹੇ ਹਨ। ਕੇਜਰੀਵਾਲ ਦੋ ਦਿਨ 15 ਤੇ 16 ਦਸੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਅੱਜ ਜਲੰਧਰ ‘ਚ ਤਿਰੰਗਾ ਯਾਤਰਾ ਕਰਨਗੇ। ਇਸ ਮਗਰੋਂ 16 ਨੂੰ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਅਹਿਮ ਗੱਲ ਹੈ ਕਿ ਕੇਜਰੀਵਾਲ ਪੰਜਾਬ ਚੋਣਾਂ ਨੂੰ ਲੈ ਕੇ ਆਪਣੀ ਪਹਿਲੀ ਜਨਤਕ ਰੈਲੀ ਕਰਨਗੇ ਕਿਉਂਕਿ ਕਿਸਾਨਾਂ ਨੇ ਸਿਆਸੀ ਪਾਰਟੀਆਂ ਨੂੰ ਅੰਦੋਲਨ ਖਤਮ ਹੋਣ ਤੱਕ ਸਿਆਸੀ ਰੈਲੀਆਂ ਕਰਨ ਤੋਂ ਵਰਜਿਆ ਹੋਇਆ ਸੀ। ਇਸ ਲਈ ਕੇਜਰੀਵਾਲ ਪਿਛਲੇ ਸਮੇਂ ਪੰਜਾਬ ਦੇ ਕਈ ਗੇੜੇ ਲਾ ਗਏ ਪਰ ਉਨ੍ਹਾਂ ਨੇ ਕੋਈ ਰੈਲੀ ਨਹੀਂ ਕੀਤੀ।

ਆਮ ਆਦਮੀ ਪਾਰਟੀ ਨੇ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਬਾਦਲਾਂ ਦੇ ਗੜ੍ਹ ਲੰਬੀ ਨੂੰ ਹੀ ਚੁਣਿਆ ਹੈ ਜਿੱਥੇ ਕੇਜਰੀਵਾਲ ਆਪਣੀ ਪਹਿਲੀ ਜਨ ਸਭਾ ਨੂੰ ਸੰਬੋਧਨ ਕਰਨਗੇ। ਪਿਛਲੇ ਸਮੇਂ ਆਏ ਚੋਣ ਸਰਵੇਖਣਾਂ ਨੇ ਆਮ ਆਦਮੀ ਪਾਰਟੀ ਦਾ ਹੌਸਲਾ ਕਾਫੀ ਵਧਾ ਦਿੱਤਾ ਹੈ। ਇਸ ਲਈ ਕੇਜਰੀਵਾਲ ਨੇ ਆਪਣਾ ਪੂਰੀ ਜ਼ੋਰ ਪੰਜਾਬ ਵਿੱਚ ਲਾ ਦਿੱਤਾ ਹੈ।

Leave a Comment

Your email address will not be published.

You may also like

Skip to toolbar