ਦੇਸ਼ ਪੰਜਾਬ

ਅੰਮ੍ਰਿਤਸਰ Airport ‘ਤੇ ਆਉਣ-ਜਾਣ ਵਾਲ ਮੁਸਾਫਰਾਂ ਲਈ ਖਬਰ, ਫਲਾਈਟਾਂ ਰੱਦ

ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਿਸੇ ਤਕਨੀਕੀ ਖਰਾਬੀ ਕਾਰਨ ਕਈ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕਈਆਂ ਦੇ ਰੂਟ ਬਦਲੇ ਗਏ ਹਨ। ਖਬਰ ਹੈ ਕਿ 25 ਤੋਂ ਵੱਧ ਘਰੇਲੂ ਅਤੇ 6 ਕੌਮਾਂਤਰੀ ਉਡਾਣਾਂ ਨੂੰ ਰੱਦ ਜਾਂ ਉਨ੍ਹਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਕਾਰਨ ਹਵਾਈ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਤਕਨੀਕੀ ਖਰਾਬੀ ਨੂੰ ਸਹੀ ਕਰਨ ਲਈ ਟੈਕਨੀਕਲ ਟੀਮ ਭਲਕੇ ਯਾਨੀ ਕਿ 17 ਦਸੰਬਰ ਨੂੰ ਅੰਮ੍ਰਿਤਸਰ ਏਅਰਪੋਰਟ ਪਹੁੰਚੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਖਰਾਬੀ ਨੂੰ ਸਹੀ ਕਰਨ ਵਿੱਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਜਿਸ ਕਾਰਨ ਉਡਾਣਾਂ ਤੇ ਯਾਤਰੀਆਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਕਾਰਨ ਲਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈਣ ਵਾਲੇ ਯਾਤਰੀ ਸਮੇਂ ਤੇ ਤਾਰੀਕ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਏਅਰਪੋਰਟ ਆਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

Leave a Comment

Your email address will not be published.

You may also like

Skip to toolbar