ਪੰਜਾਬ

ਕਾਂਗਰਸ ਨੂੰ ਜਦੋਂ ਪਤਾ ਲੱਗਾ ਕਿ ਜਿੱਤ ਨਹੀਂ ਰਹੇ ਤਾਂ ਮੁੱਖ ਮੰਤਰੀ ਬਦਲ ਦਿੱਤਾ- ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨੂੰ ਵੀ ਨੌਕਰੀ ਨਹੀਂ ਦਿੱਤੀ। ਇੱਕ ਦਾ ਵੀ ਕਰਜ਼ਾ ਮਾਫ਼ ਨਹੀਂ ਕੀਤਾ। ਕਿਸੇ ਨੂੰ ਸਮਾਰਟ ਫ਼ੋਨ ਨਹੀਂ ਦਿੱਤਾ। ਜਦੋਂ ਕਾਂਗਰਸ ਨੂੰ ਲੱਗਾ ਕਿ ਉਹ ਜਿੱਤ ਨਹੀਂ ਰਹੇ ਤਾਂ ਮੁੱਖ ਮੰਤਰੀ ਬਦਲ ਦਿੱਤਾ। ਉਹ ਅੱਜ ਇੱਥੇ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਨੌਟੰਕੀਬਾਜ਼ ਤੇ ਡਰਾਮੇਬਾਜ਼ ਸਰਕਾਰ ਨਹੀਂ ਦੇਖੀ। ਚੰਨੀ ਦਾ ਕਹਿਣਾ ਹੈ ਕਿ ਮੈਂ ਘਰ ਵਿੱਚ ਬਾਥਰੂਮ ਵਿੱਚ ਵੀ ਹਰ ਜਗ੍ਹਾ ਲੋਕਾਂ ਨੂੰ ਮਿਲਦਾ ਹਾਂ। ਚੰਨੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜੋ ਲੋਕਾਂ ਨੂੰ ਬਾਥਰੂਮ ਵਿੱਚ ਮਿਲਦੇ ਹਨ। ਇਸ ਲਈ ਅੱਜ ਚੰਨੀ ਦਾ ਲੋਕ ਮਜ਼ਾਕ ਉਡਾ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਮੈਨੂੰ ਟੈਂਟ ਲਾਉਣਾ ਨਹੀਂ ਆਉਂਦਾ। ਮੈਨੂੰ ਗਾਂ ਦਾ ਦੁੱਧ ਚੋਣਾਂ ਵੀ ਨਹੀਂ ਆਉਂਦਾ ਪਰ ਮੈਂ ਸਕੂਲ, ਹਸਪਤਾਲ ਬਣਾਉਣਾ ਜਾਣਦਾ ਹਾਂ। ਪੰਜਾਬ ਦੇ ਲੋਕ ਫੈਸਲਾ ਕਰਨ ਕਿ ਉਨ੍ਹਾਂ ਨੂੰ ਗੁੱਲੀ ਡੰਡੇ ਖੇਡਣ ਵਾਲੀ ਸਰਕਾਰ ਚਾਹੀਦੀ ਹੈ ਜਾਂ ਵਿਕਾਸ ਕਰਨ ਵਾਲੀ ਸਰਕਾਰ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ 1000 ਦੇਣ ਵਿੱਚ 10 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਪੰਜਾਬ ਦਾ ਬਜਟ 1,70000 ਕਰੋੜ ਹੈ ਤੇ 34000 ਕਰੋੜ ਪੰਜਾਬ ਦੇ ਲੀਡਰ ਖਾਂਦੇ ਹਨ। ਇਹ ਪੈਸਾ ਸਵਿਸ ਬੈਂਕ ਵਿੱਚ ਜਾਂਦਾ ਹੈ ਪਰ ਹੁਣ ਇਹ ਪੈਸਾ ਸਵਿਸ ਬੈਂਕ ਵਿੱਚ ਨਹੀਂ ਸਗੋਂ ਲੋਕਾਂ ਦੇ ਖਾਤੇ ਵਿੱਚ ਜਾਵੇਗਾ।

Leave a Comment

Your email address will not be published.

You may also like

Skip to toolbar