ਮਿਸ ਵਰਲਡ 2021 ਦਾ ਗ੍ਰੈਂਡ ਫਿਨਾਲੇ ਰੱਦ ਕਰ ਦਿੱਤਾ ਗਿਆ ਹੈ। ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰ ਰਹੀ ਮਾਨਸਾ ਵਾਰਾਣਸੀ ਸਣੇ 17 ਪ੍ਰਤੀਯੋਗੀਆਂ ਨੂੰ ਕੋਰੋਨਾ ਹੋ ਗਿਆ ਹੈ। ਕੋਰੋਨਾ ਕਾਰਨ ਈਵੈਂਟ ਨੂੰ ਫਿਲਹਾਲ ਪੋਸਟਪੋਨ ਕਰ ਦਿੱਤਾ ਗਿਆ ਹੈ. ਆਯੋਜਕਾਂ ਦਾ ਕਹਿਣਾ ਹੈ ਕਿ ਅਗਲੇ 90 ਦਿਨਾਂ ਦੇ ਅੰਦਰ ਉਸੇ ਥਾਂ ‘ਤੇ ਮਿਸ ਵਰਲਡ ਪ੍ਰਤੀਯੋਗਤਾ ਆਯੋਜਿਤ ਹੋਵੇਗੀ। ਸਿਹਤ ਅਧਿਕਾਰੀਆਂ ਦੀ ਮਨਜ਼ੂਰੀ ਮਿਲਣ ‘ਤੇ ਸਾਰੀਆਂ ਸੁੰਦਰੀਆਂ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਦਸ ਦੇਈਏ ਕਿ ਮਾਨਸਾ ਵਾਰਾਣਸੀ ਮਿਸ ਇੰਡੀਆ ਵਰਲਡ 2020 ਰਹਿ ਚੁੱਕੀ ਹੈ। ਤੇਲੰਗਾਨਾ ਦੀ ਮਾਨਸਾ ਪੇਸ਼ੇ ‘ਚ ਫਾਈਨੈਂਸ਼ੀਅਲ ਇੰਫਾਰਮੇਸ਼ਨ ਐਨਾਲਿਸਟ ਹੈ। ਬਾਲੀਵੁਡ ਦੇ ਨਾਲ-ਨਾਲ ਹਾਲੀਵੁੱਡ ‘ਚ ਵੀ ਆਪਣਾ ਡੰਗਾ ਵਜਾਉਣ ਵਾਲੀ ਪ੍ਰਿਯੰਕਾ ਚੋਪੜਾ ਉਨ੍ਹਾਂ ਦੀ ਆਦਰਸ਼ ਹੈ। ਮਾਨਸਾ ਦਾ ਜਨਮ ਹੈਦਰਾਬਾਦ ਵਿਚ ਹੋਇਆ। ਬਚਪਨ ਵਿਚ ਉਹ ਬਹੁਤ ਜ਼ਿਆਦਾ ਸ਼ਰਮੀਲੀ ਸੀ। ਉਨ੍ਹਾਂ ਦੇ ਪਿਤਾ ਕੰਮ ਦੇ ਸਿਲਸਿਲੇ ਵਿਚ ਮਲੇਸ਼ੀਆ ਸ਼ਿਫਟ ਹੋ ਗਏ ਸਨ।