ਟੈਲੀਕਾਮ ਕੰਪਨੀ ਵੋਡਾਫੋਨ ਦੁਨੀਆ ਦੇ ਪਹਿਲੇ SMS ਨੂੰ ਨੀਲਾਮ ਕਰਨ ਵਾਲੀ ਹੈ। ਦੁਨੀਆ ਦਾ ਇਹ ਪਹਿਲਾਂ SMS 14 ਵਰਡ ਦਾ ਸੀ ਤੇ ਇਹ 1.5 ਕਰੋੜ ਰੁਪਏ ਤੋਂ ਜ਼ਿਆਦਾ ‘ਚ ਨੀਲਾਮ ਹੋਣ ਨੂੰ ਤਿਆਰ ਹੈ। ਕੰਪਨੀ ਨੇ ਕਿਹਾ ਕਿ ਉਹ ਇਸ SMS ਨੂੰ Non-Fungible Token (NFT) ਵਜੋਂ ਨਿਲਾਮੀ ਕੀਤੀ ਜਾਵੇਗੀ।
ਕੰਪਨੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਕਿ ਇਹ ਵੋਡਾਫੋਨ ਦਾ ਪਹਿਲਾ NFT ਹੈ ਤੇ ਕੰਪਨੀ ਦੁਨੀਆ ਦੇ ਪਹਿਲੇ SMS ਟੈਕਸਟ ਦੀ ਨਿਲਾਮੀ ਲਈ ਇਸ ਨੂੰ NFT ਵਿੱਚ ਬਦਲ ਰਹੀ ਹੈ। ਨਿਲਾਮੀ ਤੋਂ 2 ਲੱਖ ਡਾਲਰ (ਲਗਪਗ 1,52,48,300 ਰੁਪਏ) ਤੋਂ ਵੱਧ ਇਕੱਠੇ ਕੀਤੇ ਜਾਣ ਦੀ ਉਮੀਦ ਹੈ। ਕੰਪਨੀ ਸ਼ਰਨਾਰਥੀਆਂ ਦੀ ਮਦਦ ਲਈ ਨਿਲਾਮੀ ਤੋਂ ਹੋਣ ਵਾਲੀ ਰਕਮ ਦਾਨ ਕਰੇਗੀ।
ਦੁਨੀਆ ਦਾ ਪਹਿਲਾ SMS 3 ਦਸੰਬਰ 1992 ਨੂੰ ਵੋਡਾਫੋਨ ਨੈੱਟਵਰਕ ਰਾਹੀਂ ਭੇਜਿਆ ਗਿਆ ਸੀ। ਕਰੀਬ ਤਿੰਨ ਦਹਾਕੇ ਪਹਿਲਾਂ ਭੇਜੇ ਗਏ ਇਸ ਐਸਐਮਐਸ ਵਿਚ ‘ਮੇਰੀ ਕ੍ਰਿਸਮਸ’ ਦਾ ਸੁਨੇਹਾ ਸੀ। ਇਹ ਵੋਡਾਫੋਨ ਦੇ ਇਕ ਕਰਮਚਾਰੀ ਰਿਚਰਡ ਜਾਰਵਿਸ ਦੁਆਰਾ ਪ੍ਰਾਪਤ ਕੀਤਾ ਗਿਆ ਸੀ। ਦੁਨੀਆ ਦੇ ਪਹਿਲੇ SMS NFT ਦੀ ਨਿਲਾਮੀ ਪੈਰਿਸ ਵਿਚ ਹੋਵੇਗੀ। ਤੁਸੀਂ ਨਿਲਾਮੀ ਵਿਚ ਬੋਲੀ ਲਈ ਔਨਲਾਈਨ ਵੀ ਹਿੱਸਾ ਲੈ ਸਕਦੇ ਹੋ।