ਪੰਜਾਬ

ਰਾਣਾ ਗੁਰਜੀਤ ਨੇ ਨਵਜੋਤ ਸਿੱਧੂ ਦੱਸਿਆ, ਭਾੜੇ ਦਾ ਵਿਅਕਤੀ, ਕਿਹਾ- ਮੈਂ ਜਨਮਜਾਤ ਕਾਂਗਰਸੀ

ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਪਾਰਟੀ ਦੇ ਅੰਦਰ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਨ ਤੇ ਸੱਚੇ ਤੇ ਰਵਾਇਤੀ ਕਾਂਗਰਸੀਆਂ ਦੀ ਵਫ਼ਾਦਾਰੀ ’ਤੇ ਸਵਾਲ ਚੁੱਕਣ ਖ਼ਿਲਾਫ਼ ਉਨ੍ਹਾਂ ’ਤੇ ਸ਼ਬਦੀ ਵਾਰ ਕੀਤਾ ਹੈ।

ਰਾਣਾ ਨੇ ਸਿੱਧੂ ਨੂੰ ਕਿਹਾ, ‘ਇਕ ਸੱਚੇ ਕਾਂਗਰਸੀ ਬਾਰੇ ਗੱਲ ਕਰਦਿਆਂ ਉਹ ਆਪਣੀ ਭਾਸ਼ਾ ’ਤੇ ਧਿਆਨ ਦੇਣ। ਰਾਣਾ ਨੇ ਸਿੱਧੂ ਨੂੰ ਕਿਹਾ, ‘ਤੁਸੀਂ ਇਕ ਭਾੜੇ ਦੇ ਵਿਅਕਤੀ ਵਾਂਗ ਹੋ, ਜੋ ਸਿਰਫ਼ ਮੁੱਖ ਮੰਤਰੀ ਬਣਨ ਦੇ ਇੱਕੋ ਇਕ ਉਦੇਸ਼ ਨਾਲ ਪਾਰਟੀ ’ਚ ਸ਼ਾਮਲ ਹੋਏ ਹਨ, ਜਦਕਿ ਮੈਂ ਜਨਮ ਤੋਂ ਹੀ ਪਾਰਟੀ ’ਚ ਰਿਹਾ ਹਾਂ।’ ਰਾਣਾ ਨੇ ਕਿਹਾ ਕਿ ਮੈਂ ਜਨਮ ਤੋਂ ਕਾਂਗਰਸੀ ਹਾਂ ਤੇ ਕਦੀ ਕਿਸੇ ਹੋਰ ਪਾਰਟੀ ’ਚ ਨਹੀਂ ਗਿਆ। ਜਿਵੇਂ ਕਿ ਸਿੱਧੂ ਮੁੱਖ ਮੰਤਰੀ ਬਣਨ ਲਈ ਕਾਂਗਰਸ ’ਚ ਸ਼ਾਮਲ ਹੋਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਸਿਰਫ਼ ਪੰਜ ਸਾਲ ਪਹਿਲਾਂ ਪਾਰਟੀ ’ਚ ਸ਼ਾਮਲ ਹੋਇਆ ਹੋਵੇ ਉਹ ਉਨ੍ਹਾਂ ਲੋਕਾਂ ਨੂੰ ਗਿਆਨ ਨਾ ਦੇਵੇ ਜੋ ਜਨਮਜਾਤ ਕਾਂਗਰਸੀ ਹਨ। ਸਿੱਧੂ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਤੇ ਨਾ ਹੀ ਉਨ੍ਹਾਂ ਦਾ ਕੋਈ ਟੀਚਾ ਹੈ। ਸਿੱਧੂ ’ਤੇ ਤਿੱਖੀ ਟਿੱਪਣੀ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਸਿੱਧੂ ਦੇ ਵਿਵਹਾਰ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਹ ਵਿਧਾਨ ਸਭਾ ਚੋਣਾਂ ਤਕ ਟਿਕੇਗਾ ਕਿ ਨਹੀਂ ਜਾਂ ਫਿਰ ਚੋਣਾਂ ਤੋਂ ਪਹਿਲਾਂ ਹੀ ਭੱਜ ਜਾਵੇਗਾ।

Leave a Comment

Your email address will not be published.

You may also like

Skip to toolbar