ਦੁਨੀਆ ਦੇ ਮਸ਼ਹੂਰ ਪਨਾਮਾ ਪੇਪਰਜ਼ ਮਾਮਲੇ ‘ਚ ਬੱਚਨ ਪਰਿਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅੱਜ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦਿੱਲੀ ਦੇ ਲੋਕਨਾਇਕ ਭਵਨ ਵਿੱਚ ਈਡੀ ਸਾਹਮਣੇ ਪੇਸ਼ ਹੋਵੇਗੀ। ਸੂਤਰਾਂ ਮੁਤਾਬਕ ਈਡੀ ਨੇ ਅਧਿਕਾਰੀਆਂ ਦੇ ਸਵਾਲਾਂ ਦੀ ਸੂਚੀ ਪਹਿਲਾਂ ਹੀ ਤਿਆਰ ਕਰ ਲਈ ਹੈ। ਅਸਲ ਵਿੱਚ ਪਨਾਮਾ ਪੇਪਰਜ਼ ਮਾਮਲੇ ‘ਚ ਭਾਰਤ ਦੇ ਕਰੀਬ 500 ਲੋਕ ਸ਼ਾਮਲ ਸਨ। ਇਨ੍ਹਾਂ ਨੇਤਾਵਾਂ ਵਿੱਚ ਅਦਾਕਾਰ, ਖਿਡਾਰੀ, ਕਾਰੋਬਾਰੀ ਹਰ ਵਰਗ ਦੇ ਪ੍ਰਮੁੱਖ ਵਿਅਕਤੀਆਂ ਦੇ ਨਾਂ ਹਨ। ਇਨ੍ਹਾਂ ਲੋਕਾਂ ‘ਤੇ ਟੈਕਸ ਚੋਰੀ ਦਾ ਦੋਸ਼ ਹੈ। ਟੈਕਸ ਅਧਿਕਾਰੀ ਇਸ ਸਬੰਧੀ ਜਾਂਚ ‘ਚ ਲੱਗੇ ਹੋਏ ਹਨ।
ਦਸ ਦੇਈਏ ਕਿ ਪਨਾਮਾ ਪੇਪਰਜ਼ ਮਾਮਲੇ ਦੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਹੈ। ਈਡੀ ਅਧਿਕਾਰੀਆਂ ਨੇ ਜਾਂਚ ਵਿੱਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਸ਼ਾਮਲ ਕੀਤਾ ਹੈ। ਇਸ ਕੜੀ ‘ਚ ਇਕ ਮਹੀਨਾ ਪਹਿਲਾਂ ਅਭਿਸ਼ੇਕ ਬੱਚਨ ਵੀ ਈਡੀ ਦਫਤਰ ਪਹੁੰਚੇ ਸਨ। ਉਨ੍ਹਾਂ ਨੇ ਈਡੀ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਵੀ ਸੌਂਪੇ ਸਨ। ਈਡੀ ਦੇ ਸੂਤਰਾਂ ਦੀ ਮੰਨੀਏ ਤਾਂ ਜਲਦ ਹੀ ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਨੂੰ ਵੀ ਇਸ ਮਾਮਲੇ ‘ਚ ਈਡੀ ਨੋਟਿਸ ਦੇ ਕੇ ਬੁਲਾਉਣ ਜਾ ਰਹੀ ਹੈ।
ਸਾਲ 2016 ਵਿੱਚ ਯੂਕੇ ‘ਚ ਪਨਾਮਾ ਅਧਾਰਤ ਇੱਕ ਲਾਅ ਫਰਮ ਦੇ 11.5 ਕਰੋੜ ਟੈਕਸ ਦਸਤਾਵੇਜ਼ ਲੀਕ ਹੋਏ ਸਨ। ਇਸ ਵਿਚ ਦੁਨੀਆ ਭਰ ਦੇ ਵੱਡੇ ਨੇਤਾਵਾਂ, ਕਾਰੋਬਾਰੀਆਂ ਅਤੇ ਵੱਡੀਆਂ ਸ਼ਖਸੀਅਤਾਂ ਦੇ ਨਾਂ ਸਾਹਮਣੇ ਆਏ ਸਨ। ਭਾਰਤ ਦੀ ਗੱਲ ਕਰੀਏ ਤਾਂ ਕਰੀਬ 500 ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਇਸ ਵਿੱਚ ਬੱਚਨ ਪਰਿਵਾਰ ਦਾ ਨਾਮ ਵੀ ਸ਼ਾਮਲ ਹੈ। ਇਕ ਰਿਪੋਰਟ ਮੁਤਾਬਕ ਅਮਿਤਾਭ ਬੱਚਨ ਨੂੰ 4 ਕੰਪਨੀਆਂ ਦਾ ਡਾਇਰੈਕਟਰ ਬਣਾਇਆ ਗਿਆ ਸੀ।